ਲਖਨਊ, 18 ਅਗਸਤ – ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਉੱਤਰ ਪ੍ਰਦੇਸ਼ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿ ਸ਼ੋਸ਼ਣ, ਜਬਰ ਜ਼ਿਨਾਹ, ਕਤਲ ਆਦਿ ਦੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਪ੍ਰਦੇਸ਼ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਬੇਹੱਦ ਤਰਸਯੋਗ ਹੈ| ਮਾਇਆਵਤੀ ਨੇ ਟਵੀਟ ਵਿੱਚ ਕਿਹਾ ਕਿ ਯੂ.ਪੀ. ਵਿੱਚ ਸਾਰੇ ਵਰਗਾਂ/ਧਰਮਾਂ ਅਤੇ ਖਾਸ ਕਰ ਕੇ ਦਲਿਤਾਂ ਨਾਲ ਆਏ ਦਿਨ ਨਫਰਤ, ਸ਼ੋਸ਼ਣ, ਜਬਰ ਜ਼ਿਨਾਹ, ਕਤਲ ਆਦਿ ਦੀਆਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਪ੍ਰਦੇਸ਼ ਵਿੱਚ ਕਾਨੂੰਨ ਵਿਵਸਥਾ ਬੇਹੱਦ ਤਰਸਯੋਗ ਹੈ| ਇਨ੍ਹਾਂ ਘਟਨਾਵਾਂ ਦੇ ਪ੍ਰਤੀ ਸਰਕਾਰੀ ਲੀਪਾਪੋਤੀ ਨਾਲ ਹਾਲਾਤ ਹੋਰ ਵਿਗੜ ਰਹੇ ਹਨ, ਸਰਕਾਰ ਧਿਆਨ ਦੇਵੇ|”
ਉਨ੍ਹਾਂ ਨੇ ਭਾਜਪਾ ਦੇ ਨਾਲ-ਨਾਲ ਸਪਾ ਅਤੇ ਕਾਂਗਰਸ ਤੇ ਵੀ ਨਿਸ਼ਾਨਾ ਸਾਧਿਆ| ਮਾਇਆਵਤੀ ਨੇ ਇਕ ਦੂਜੇ ਟਵੀਟ ਵਿੱਚ ਕਿਹਾ ਕਿ ਇਸ ਘਟਨਾਵਾਂ ਨੂੰ ਦੇਖੀਏ ਤਾਂ ਜਨਤਾ ਨੂੰ ਸਪਾ ਅਤੇ ਭਾਜਪਾ ਸਰਕਾਰ ਦੀ ਕਾਰਜਸ਼ੈਲੀ ਵਿੱਚ ਖਾਸ ਅੰਤਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ| ਕਾਂਗਰਸ ਪਾਰਟੀ ਦੇ ਰਾਜ ਵਿੱਚ ਤਾਂ ਇੱਥੇ ਪੀੜਤਾਂ ਦੀ ਐਫ.ਆਈ.ਆਰ. ਤੱਕ ਵੀ ਦਰਜ ਨਹੀਂ ਕੀਤੀ ਜਾਂਦੀ ਹੈ| ਨਾਲ ਹੀ ਉਸ ਦੌਰਾਨ ਮੀਡੀਆ ਵੀ ਅੱਜ ਦੀ ਤਰ੍ਹਾਂ ਓਨੀ ਸਰਗਰਮ ਨਹੀਂ ਸੀ|”