ਮੁੰਬਈ, 31 ਜੁਲਾਈ -ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਕੇਸ ਹੁਣ ਕਾਨੂੰਨੀ ਉਲਝਣਾਂ ਵਿੱਚ ਫਸਦਾ ਨਜ਼ਰ ਆ ਰਿਹਾ ਹੈ| ਬੰਬੇ ਹਾਈਕੋਰਟ ਤੋਂ ਬਾਅਦ ਹੁਣ ਸੀ. ਬੀ. ਆਈ. ਜਾਂਚ ਸਬੰਧੀ ਪਟਨਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ| ਇਸ ਤਾਜ਼ਾ ਪਟੀਸ਼ਨ ਵਿੱਚ ਮੁੰਬਈ ਪੁਲੀਸ ਦੀ ਜਾਂਚ ਤੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ| ਇਹ ਵੀ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਮੁੰਬਈ ਅਤੇ ਬਿਹਾਰ ਪੁਲੀਸ ਤਾਲਮੇਲ ਨਾਲ ਕੰਮ ਨਹੀਂ ਕਰ ਰਹੀ| ਪਟੀਸ਼ਨ ਵਿੱਚ ਵੀ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਗਈ ਹੈ| ਪਵਨ ਪ੍ਰਕਾਸ਼ ਪਾਠਕ ਤੇ ਗੌਰਵ ਕੁਮਾਰ ਨੇ ਪਟਨਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ| ਹਾਲਾਂਕਿ, ਅਦਾਲਤ ਨੇ ਅਜੇ ਇਹ ਫ਼ੈਸਲਾ ਕਰਨਾ ਹੈ ਕਿ ਉਹ ਪਟੀਸ਼ਨ ਤੇ ਸੁਣਵਾਈ ਕਰੇਗੀ ਜਾਂ ਨਹੀਂ|
ਹੁਣ ਇੱਕ ਨਹੀਂ ਸਗੋਂ ਦੋ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੀ. ਬੀ. ਆਈ. ਜਾਂਚ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ| ਬਹੁਤ ਹੱਦ ਤੱਕ ਇਹ ਸੰਭਵ ਹੈ ਕਿ ਇਹ ਕੇਸ ਕਿਸੇ ਵੀ ਸਮੇਂ ਸੀ. ਬੀ. ਆਈ. ਨੂੰ ਦਿੱਤਾ ਜਾ ਸਕਦਾ ਹੈ| ਹਾਲਾਂਕਿ, ਮਹਾਰਾਸ਼ਟਰ ਸਰਕਾਰ ਨਿਰੰਤਰ ਇਸ ਦਾ ਵਿਰੋਧ ਕਰ ਰਹੀ ਹੈ ਪਰ ਬਿਹਾਰ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਵਿੱਚ ਸੀ. ਬੀ. ਆਈ. ਜਾਂਚ ਦੇ ਹੱਕ ਵਿੱਚ ਹੈ|
ਇਸ ਤੋਂ ਇਲਾਵਾ ਬੰਬੇ ਹਾਈਕੋਰਟ ਤੇ ਬਿਹਾਰ ਹਾਈਕੋਰਟ ਵਿੱਚ ਸੀ. ਬੀ. ਆਈ. ਜਾਂਚ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕੀਤੀ ਗਈ ਹੈ|