ਫਾਜ਼ਿਲਕਾ 26 ਜੁਲਾਈ :- ਸ਼ਨੀਵਾਰ ਨੂੰ ਸ: ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਨੇ ਪਿੰਡ ਖੂਈ ਖੇੜਾ ਸੇਮ ਨਾਲੇ ਚ ਬਾਰਿਸ਼ ਦੇ ਪਾਣੀ ਨਾਲ ਹੋਏ ਨਰਮੇ ਦੀ ਫਸਲ ਦੇ ਨੁਕਸਾਨ ਦਾ ਜਾਇਜ਼ਾ ਲਿਆ। ਉਨਾਂ ਮੌਕੇ ਤੇ ਜਾ ਕੇ ਹਰ ਕਿਸਾਨ ਦੀ ਫਸਲ ਦੇ ਹੋਏ ਨੁਕਸਾਨ ਦੀ ਸਮੀਖਿਆ ਕੀਤੀ ਅਤੇ ਮੌਕੇ ਤੇ ਹੀ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਨਾਇਬ ਤਹਿਸੀਲਦਾਰ ਨਵਜੀਵਨ ਛਾਬੜਾ ਅਰਨੀਵਾਲਾ ਨੂੰ ਫਸਲ ਖਰਾਬੇ ਦੀ ਗਿਰਦਾਵਰੀ ਕਰਨ ਦੇ ਹੁਕਮ ਜਾਰੀ ਕਰਵਾਏ ਤਾਂਕਿ ਪੀੜਤ ਕਿਸਾਨਾਂ ਨੂੰ ਸਰਕਾਰ ਵਲੋਂ ਮੁਆਵਜਾ ਦਿੱਤਾ ਜਾ ਸਕੇ ।
ਲੋਕਾਂ ਦੀਆ ਸ਼ਿਕਾਇਤਾਂ ਅਨੁਸਾਰ ਸੇਮ ਨਾਲੇ ਦਾ ਲੈਵਲ ਸਹੀ ਨਾ ਹੋਣ ਕਾਰਨ ਪਾਣੀ ਦਾ ਵਹਾਅ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਸੀ ਜਿਸ ਤੇ ਉਨਾਂ ਨੇ ਕਿਹਾ ਕਿ ਇਸ ਸਬੰਧੀ ਜਲਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਭੋਮਾ ਰਾਮ ਸਰਪੰਚ ਖੂਈ ਖੇੜਾ, ਨੀਲਾ ਮਦਾਨ, ਐਸ ਡੀ ਓ ਡਰੇਨ ਨਵਦੀਪ ਕੰਬੋਜ, ਜੇ ਈ ਜਗਦੀਪ ਸਿੰਘ, ਪਟਵਾਰੀ ਹੇਤ ਰਾਮ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।