ਔਕਲੈਂਡ, 22 ਜੁਲਾਈ 2020 – ਨਿਊਜ਼ੀਲੈਂਡ ਵਿੱਚ ਕੋਵਿਡ-19 ਦਾ ਅੱਜ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਵਤਨ ਵਾਪਿਸੀ ਵਾਲੇ ਲੋਕਾਂ ਨਾਲ ਕਰੋਨਾ ਇਥੇ ਪਹੁੰਚ ਰਿਹਾ ਹੈ ਅਤੇ ਹੁਣ ਤੱਕ ਕੁੱਲ 81 ਕੇਸ ਹੋ ਚੁੱਕੇ ਹਨ। ਇਨ੍ਹਾਂ ਨੂੰ ਪ੍ਰਬੰਧਕੀ ਆਈਸੋਲੇਸ਼ਨ ਦੇ ਵਿਚ ਰੱਖਿਆ ਜਾਂਦਾ ਹੈ ਅਤੇ ਠੀਕ ਹੋਣ ਉਪਰੰਤ ਘਰ ਭੇਜਿਆ ਜਾਂਦਾ ਹੈ। ਹੁਣ ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 27 ਹੈ ਅਤੇ ਹਸਪਤਾਲ ਦੇ ਵਿਚ ਕੋਈ ਵੀ ਨਹੀਂ ਹੈ। ਪਿਛਲੇ 82 ਦਿਨਾਂ ਤੋਂ ਦੇਸ਼ ਦੇ ਅੰਦਰ ਕਮਿਊਨਿਟੀ ਟਰਾਂਸਮਿਸ਼ਨ ਦਾ ਕੋਈ ਕੇਸ ਨਹੀਂ ਹੈ ਤੇ ਕੋਵਿਡ -19 ਦਾ ਕਮਿਊਨਿਟੀ ‘ਚ ਫੈਲਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਕੱਲ੍ਹ 2191 ਟੈੱਸਟ ਕੀਤੇ ਗਏ ਸਨ ਜੋ ਕੱਲ੍ਹ ਨਾਲੋਂ ਦੁੱਗਣੇ ਰਹੇ। ਦੇਸ਼ ਵਿੱਚ ਕੁੱਲ ਟੈੱਸਟਾਂ ਦੀ ਗਿਣਤੀ 446,367 ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1555 ਪੁਸ਼ਟੀ ਅਤੇ ਸੰਭਾਵਿਤ ਕੇਸ ਹੀ ਹਨ। ਜਿਨ੍ਹਾਂ ਵਿੱਚੋਂ 1,205 ਪੁਸ਼ਟੀ ਹੋਏ 350 ਸੰਭਾਵਿਤ ਕੇਸ ਪਾਏ ਗਏ। ਕੋਰੋਨਾਵਾਇਰਸ ਤੋਂ ਹੁਣ ਤੱਕ 1506 ਲੋਕ ਠੀਕ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ 27 ਹੋ ਗਈ ਹੈ ਅਤੇ ਸਾਰੇ ਹੀ ਮੈਨੇਜਡ ਆਈਸੋਲੇਸ਼ਨ ਤੇ ਕੁਆਰੰਟੀਨ ਸਹੂਲਤਾਂ ਵਿੱਚ ਹਨ।