ਭਾਰਤੀ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ ਨੇ ਕੇਰਲ ’ਤੇ ਮੌਨਸੂਨ ਦੀ ਸ਼ੁਰੂਆਤ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਇਸ ਦੀਆਂ ਵਿਸ਼ੇਸ਼ਤਾਵਾਂ ਨਿਮਨਲਿਖਿਤ ਹਨ :
ਇਸ ਸਾਲ ਕੇਰਲ ਦੇ ਉੱਪਰ ਦੱਖਣ-ਪੱਛਮੀ ਮੌਨਸੂਨ ਦੀ ਸ਼ੁਰੂਆਤ ਆਮ 1 ਜੂਨ ਦੀ ਬਜਾਏ ਥੋੜ੍ਹੀ ਲੇਟ ਹੋਣ ਦੀ ਸੰਭਾਵਨਾ ਹੈ। ਇਸ ਸਾਲ ਕੇਰਲ ਵਿੱਚ ਮੌਨਸੂਨ ਦੀ ਸ਼ੁਰੂਆਤ 5 ਜੂਨ ਨੂੰ 4 ਦਿਨ ਅੱਗੇ ਪਿੱਛੇ ਹੋਣ ਦੀ ਸੰਭਾਵਨਾ ਹੈ।
1. ਪਿਛੋਕੜ
ਦੱਖਣ-ਪੱਛਮੀ ਮੌਨਸੂਨ ਦਾ ਆਗਾਜ਼ ਭਾਰਤ ਵਿੱਚ ਕੇਰਲ ਤੋਂ ਹੁੰਦਾ ਹੈ ਅਤੇ ਇਹ ਇੱਕ ਮਹੱਤਵਪੂਰਨ ਸੰਕੇਤ ਹੈ ਜੋ ਗਰਮ ਅਤੇ ਖੁਸ਼ਕ ਮੌਸਮ ਤੋਂ ਬਾਰਸ਼ ਦੇ ਮੌਸਮ ਵਿੱਚ ਤਬਦੀਲ ਹੁੰਦਾ ਹੈ। ਜਿਵੇਂ-ਜਿਵੇਂ ਮੌਨਸੂਨ ਉੱਤਰ ਵੱਲ ਵਧਦਾ ਹੈ, ਉਸ ਤਰ੍ਹਾਂ ਹੀ ਖੇਤਰਾਂ ਵਿੱਚ ਗਰਮੀ ਦੇ ਤਾਮਪਾਨ ਨਾਲੇ ਝੁਲਸੇ ਹੋਏ ਇਲਾਕਿਆਂ ਨੂੰ ਰਾਹਤ ਮਿਲਦੀ ਹੈ।
ਦੱਖਣੀ ਮੱਛਮੀ ਮੌਨਸੂਨ ਕੇਰਲ ਵਿੱਚ 1 ਜੂਨ ਨੂੰ 7 ਦਿਨਾਂ ਦੇ ਮਿਆਰੀ ਅੱਗੇ ਪਿੱਛੇ ਹੋਣ ਨਾਲ ਸ਼ੁਰੂਆਤ ਹੁੰਦੀ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) 2005 ਤੋਂ ਕੇਰਲ ਤੋਂ ਮੌਨਸੂਨ ਦੀ ਸ਼ੁਰੂਆਤ ਦੀ ਸੰਭਾਵਿਤ ਮਿਤੀ ਦੀ ਭਵਿੱਖਬਾਣੀ ਕਰਦਾ ਆ ਰਿਹਾ ਹੈ। ਇਸ ਉਦੇਸ਼ ਲਈ ਚਾਰ ਦਿਨ ਅਗੇਤੀ ਪਛੇਤੀ ਦੇ ਮਾਡਲ ਦੀ ਵਰਤੋਂ ਕੀਤੀ ਜਾਂਦੀ ਹੈ।
ਇਸ ਮਾਡਲ ਵਿੱਚ 6 ਤਰ੍ਹਾਂ ਦੀਆਂ ਭਵਿੱਖਬਾਣੀਆਂ ਦਾ ਉਪਯੋਗ ਕੀਤਾ ਜਾਂਦਾ ਹੈ, 1) ਉੱਤਰ-ਪੱਛਮੀ ਭਾਰਤ ’ਤੇ ਘੱਟ ਤੋਂ ਘੱਟ ਤਾਮਪਾਨ, 2) ਦੱਖਣੀ ਪ੍ਰਾਇਦੀਪ ’ਤੇ ਪ੍ਰੀ-ਮੌਨਸੂਨ ਬਾਰਸ਼ ਦਾ ਪੱਧਰ, 3) ਦੱਖਣ-ਚੀਨ ਸਾਗਰ ਉੱਪਰ ਆਊਟਗੋਇੰਗ ਲੌਂਗ ਵੇਵ ਰੇਡੀਏਸ਼ਨ (ਓਐੱਲਆਰ), 4) ਦੱਖਣ-ਪੂਰਬ ਹਿੰਦ ਮਹਾਸਾਗਰ ਵਿੱਚ ਘੱਟ ਟ੍ਰੋਪੋਫੈਰਿਕ ਖੇਤਰੀ ਹਵਾ, 5) ਅਪਰ ਟ੍ਰੋਪੋਸਫੈਰਿਕ ਜ਼ੋਨ ਪੂਰਬੀ ਭੂਮੱਧ ਹਿੰਦ ਮਹਾਸਾਗਰ ਉੱਪਰ ਅਤੇ 6) ਦੱਖਣੀ-ਪੱਛਮੀ ਪ੍ਰਸ਼ਾਂਤ ਖੇਤਰ ਵਿੱਚ ਗੁਜ਼ਰੀ ਲੰਬੀ ਵੇਵ ਰੇਡੀਏਸ਼ਨ (ਓਐੱਲਆਰ)।
ਪਿਛਲੇ 15 ਦਿਨਾਂ ਦੌਰਾਨ ਕੇਰਲ ਵਿੱਚ ਮੌਨਸੂਨ ਦੀ ਸ਼ੁਰੂਆਤ ਦੀ ਮਿਤੀ ਦੀ ਆਈਐੱਡੀ’ਜ਼ ਦੀ ਸੰਭਾਵਿਤ ਭਵਿੱਖਬਾਣੀ।
ਸਾਲ 2015 ਨੂੰ ਛੱਡ ਕੇ ਬਾਕੀ (2005-2019) ਸਾਰੇ ਸਾਲ ਸਹੀ ਸਾਬਤ ਹੋਏ ਹਨ। ਹਾਲ ਹੀ ਦੇ 5 ਸਾਲਾਂ (2015-2019) ਦੀ ਭਵਿੱਖਬਾਣੀ ਦੀ ਸਾਰਣੀ ਹੇਠ ਦਿੱਤੀ ਗਈ ਹੈ