ਚੰਡੀਗੜ੍ਹ, 18 ਅਪ੍ਰੈਲ 2025- ਕੀ ਐਮਪੀ ਅੰਮ੍ਰਿਤਪਾਲ ਸਿੰਘ ਤੇ ਲੱਗਿਆ ਐਨਐਸਏ ਖ਼ਤਮ ਹੋਵੇਗਾ? ਇਹ ਸਵਾਲ ਇਸ ਲਈ ਕਿਉਂਕਿ ਅੰਮ੍ਰਿਤਪਾਲ ਤੇ ਲੱਗੇ ਐਨਐਸਏ ਦੀ 23 ਅਪ੍ਰੈਲ ਨੂੰ ਮਿਆਦ ਖ਼ਤਮ ਹੋ ਰਹੀ ਹੈ। ਹਾਲਾਂਕਿ ਸਰਕਾਰੀ ਪੁਸ਼ਟੀ ਨਹੀਂ ਹੋਈ ਹੈ ਕਿ ਐਨਐਸਏ ਵਧਾਇਆ ਜਾ ਰਿਹਾ ਹੈ ਜਾਂ ਫਿਰ ਖ਼ਤਮ ਕੀਤਾ ਜਾ ਰਿਹਾ ਹੈ।
ਉਧਰ ਖ਼ਬਰਾਂ ਇਹ ਵੀ ਹਨ ਕਿ ਪੁਲਿਸ ਟੀਮ ਅਸਾਮ ਦੀ ਡਿੱਬੜੂਗੜ ਜੇਲ ਦੇ ਵਿੱਚੋਂ ਟਰਾਂਜਿਟ ਰਿਮਾਂਡ ਤੇ ਅੰਮ੍ਰਿਤਪਾਲ ਨੂੰ ਲਿਆਉਣ ਲਈ ਰਵਾਨਾ ਹੋ ਗਈ ਹੈ, ਪਰ ਇਸ ਦੀ ਅਧਿਕਾਰਿਕ ਪੁਸ਼ਟੀ ਹੋਣੀ ਬਾਕੀ ਹੈ। ਦੱਸਣਾ ਬਣਦਾ ਹੈ ਕਿ ਅੰਮ੍ਰਿਤਪਾਲ ਅਤੇ ਉਹਦੇ ਸਾਥੀਆਂ ਦੇ ਵਿਰੁੱਧ ਪੰਜਾਬ ਦੇ ਅਜਨਾਲਾ ਥਾਣੇ ਤੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਹੈ।