ਗੁਰਦਾਸਪੁਰ : ਬਟਾਲਾ ਫਾਇਰ ਐਂਡ ਐਮਰਜੈਂਸੀ ਸਰਵਿਸਿਸ ਵੱਲੋਂ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਨਜ਼ਰ ਨਿਗਮ ਕਮਿਸ਼ਨਰ ਬਟਾਲਾ ਦੀ ਰਹਿਨੁਮਾਈ ਹੇਠ ਅੱਗ ਤੋਂ ਬਚਾਅ ਲਈ ਜਾਗਰੂਕਤਾ ਫੈਲਾਉਣ ਲਈ ਇੱਕ ਵੱਖਰਾ ਜਿਹਾ ਉਪਰਾਲਾ ਕੀਤਾ ਗਿਆ ਹੈ। ਅੱਗ ਸੁਰੱਖਿਆ ਹਫਤੇ ਦੇ ਤਹਿਤ ਇੱਕ ਮੇਰਾਥਨ ਦਾ ਆਯੋਜਨ ਸਟੇਸ਼ਨ ਫਾਇਰ ਬ੍ਰਿਜ ਤੋਂ ਸ਼ੁਰੂ ਹੋਈ ਹੈ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋ ਹੁੰਦੀ ਹੋਈ ਮੁੜ ਇਸੇ ਬ੍ਰਿਜ ਤੇ ਆ ਕੇ ਖਤਮ ਹੋਏਗੀ । ਮੈਰਾਥਨ ਵਿੱਚ ਸ਼ਹਿਰ ਦੇ ਪਤਵੰਤੇ ਨਾਗਰਿਕ ਅਤੇ ਸਮਾਜ ਸੇਵਕ ਹਿੱਸਾ ਲੈ ਰਹੇ ਹਨ। ਇਸ ਦੌਰਾਨ ਸ਼ਹਿਰ ਦੇ ਲੋਕਾਂ ਨੂੰ ਗਰਮੀਆਂ ਦੇ ਮੰਦੇ ਨਜ਼ਰ ਅੱਗ ਤੋਂ ਬਚਣ ਦੇ ਮੁਢਲੇ ਤਰੀਕਿਆਂ ਅਤੇ ਜੇਕਰ ਕਿਸੇ ਨੂੰ ਅੱਗ ਲੱਗਣ ਜਹੀ ਦੁਰਘਟਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਨ ਬਾਰੇ ਜਾਗਰੂਕ ਕੀਤਾ ਜਾਵੇਗਾ।