ਖਰੜ, 11 ਜੁਲਾਈ 2020 – ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ-321 ਐਫ ਦੇ ਡਿਸਟ੍ਰਿਕਟ ਗਵਰਨਰ ਪੀ.ਐਮ.ਜੀ.ਐਫ.ਪੀ.ਆਰ.ਜੈਰਥ ਨੇ ਕਿਹਾ ਕਿ ਇਸ ਸਾਲ ਵਿਚ ਲਾਈਨਜ਼ ਕਲੱਬਾਂ ਵਲੋ ਪ੍ਰੋਜੈਕਟ ਕਰਨੇ ਹਨ ਉਹ ਕੁਆਲਟੀ ਵਿਚ ਹੋਣ ਅਤੇ ਉਨ੍ਹਾਂ ਦੀ ਰਿਪੋਰਟ ਮਾਈ.ਐਲ.ਸੀ.ਵੈਬਸਾਈਟ ਤੇ ਉਸੇ ਦਿਨ ਕਰ ਦਿੱਤੀ ਜਾਵੇ। ਉਹ ਅੱਜ ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ-321 ਐਫ ਦੀ ਪਹਿਲੀ ਮਾਈਕਰੋ ਕੈਬਨਿਟ ਮੀਟਿੰਗ ਵਿਚ ਸ਼ਾਮਲ ਹੋਏ ਡਿਸਟ੍ਰਿਕਟ ਦੇ ਰਿਜਨ ਚੇਅਰਪਰਸਨ ਅਤੇ ਜੋਨ ਚੇਅਰਪਰਸਨ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਹੁਣ ਬਰਸਾਤ ਦੇ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਕਲੱਬਾਂ ਵਲੋਂ ਜਿੰਨੇ ਵੀ ਪੌਦੇ ਲਾਉਣੇ ਹਨ ਉਨ੍ਹਾਂ ਦੀ ਦੇਖਭਾਲ ਲਈ ਯਤਨ ਕੀਤੇ ਜਾਣ ਅਤੇ ਇਸਦੇ ਨਾਲ ਕੋਰੋਨਾ ਬਾਰੇ ਵੀ ਆਮ ਜਨਤਾ ਨੂੰ ਜਾਗਰੂਕ ਕਰਨਾ ਹੈ। ਵਾਈਸ ਡਿਸਟ੍ਰਿਕਟ ਗਵਰਨਰ-1 ਲਾਈਨ ਨਕੇਸ਼ ਗਰਗ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਹੋਰ ਲਾਈਨ ਮੈਂਬਰ ਬਣਾ ਕੇ ਆਪਣੇ ਡਿਸਟ੍ਰਿਕਟ ਨੂੰ ਇੱਕ ਨੰਬਰ ਬਣਾਉਣਾ ਹੈ। ਸੈਕਿੰਡ ਵਾਈਸ ਡਿਸਟ੍ਰਿਕਟ ਗਵਰਨਰ ਲਾਈਨ ਲਲਿਤ ਬਹਿਲ ਨੇ ਕਿਹਾ ਕਿ ਅਸੀ ਇਸ ਸਾਲ ਵੱਧ ਤੋਂ ਵੱਧ ਕੰਮ ਕਰਕੇ ਇਸ ਡਿਸਟ੍ਰਿਕਟ ਨੂੰ ਹੋਰ ਅੱਗੇ ਬੁਲੰਦੀਆਂ ਤੇ ਲੈ ਕੇ ਜਾਣਾ ਹੈ ਅਤੇ ਅੱਜ ਦੇ ਸਮੇਂ ਅਨੁਸਾਰ ਪ੍ਰੋਜੈਕਟ ਕਰਨ ਵਿਚ ਵੀ ਤਬਦੀਲੀ ਲਿਆਉਣੀ ਪਵੇਗੀ।
ਡਿਸਟ੍ਰਿਕਟ ਕੈਬਨਿਟ ਸਕੱਤਰ ਲਾਈਨ ਸੰਜੀਵ ਸੂਦ ਨੇ ਕਿਹਾ ਕਿ 26 ਜੁਲਾਈ ਨੂੰ ਪ੍ਰਧਾਨ, ਸਕੱਤਰ, ਖਜਾਨਚੀ ਦੀ ਵਰਚੂਅਲ ਆਨਲਾਈਨ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਵਿਚ ਰਿਜ਼ਨ ਜੋਨ-5 ਦੇ ਰਿਜਨ ਚੇਅਰਪਸਨ ਲਾਈਨ ਹਰਪ੍ਰੀਤ ਸਿੰਘ ਅਟਵਾਲ, ਰਿਜਨ ਜੋਨ ਚੇਅਰਪਰਸਨ ਲਾਈਨ ਗੁਰਮੁੱਖ ਸਿੰਘ ਮਾਨ, ਜੋਨ ਚੇਅਰਪਰਸਨ ਕ੍ਰਿਸ਼ਨਪਾਲ ਸ਼ਰਮਾ,ਜੋਨ ਚੇਅਰਪਰਸਨ-3 ਦੇ ਲਾਈਨ ਸਤਵੰਤ ਸਿੰਘ ਬਰਾੜ ਸਮੇਤ ਵੱਖ ਵੱਖ ਰਿਜ਼ਨ ਚੇਅਰਪਰਸਨ ਅਤੇ ਜੋਨ ਚੇਅਰਪਸਨ ਸਮੇਤ ਕੈਬਨਿਟ ਦੇ ਅਹੁਦੇਦਾਰ ਹਾਜ਼ਰ ਸਨ।