ਤਰਨ ਤਾਰਨ : ਨਹਿਰੀ ਵਿਭਾਗ ਵਲੋਂ ਜ਼ਿਲਾ ਤਰਨਤਾਰਨ ਦੇ ਪਿੰਡ ਬੂਹ ਤੋਂ ਡੂਮਨੀਵਾਲਾ ਰਾਜਬਾਹਾ ਸਿਸਟਮ ਨਹਿਰ ਬਣਾਉਣ ਦਾ ਕੰਮ ਪੁਲਿਸ ਪ੍ਰਸ਼ਾਸਨ ਤੇ ਜਿਲਾ ਪ੍ਰਸ਼ਾਸ਼ਨ ਦੀ ਹਾਜ਼ਰੀ ਚ ਸ਼ੁਰੂ ਕਰਵਾਇਆ ਗਿਆ ਸੀ। ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵਲੋਂ ਪਿੰਡ ਸਭਰਾ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਵਿਖੇ ਕਿਸਾਨਾਂ ਦੀ ਵਿਸ਼ਾਲ ਇਕੱਤਰਤਾ ਕੀਤੀ ਗਈ ।
ਇਸ ਮੌਕੇ ਕਿਸਾਨ ਆਗੂ ਸਾਹਿਬ ਸਿੰਘ ਸਭਰਾ , ਸੋਹਣ ਸਿੰਘ ਸਭਰਾ , ਜਥੇਦਾਰ ਹਰਦੀਪ ਸਿੰਘ, ਰਣਜੀਤ ਸਿੰਘ ਲਾਲੀਕੇ, ਗੁਰਬਿੰਦਰ ਸਿੰਘ ਤੋਤਾ ਭਾਣੇਕੇ ਆਦਿ ਆਗੂਆਂ ਨੇ ਇਕੱਠ ਵਿਚ ਕਿਸਾਨਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕਿਸੇ ਵੀ ਕੀਮਤ ਤੇ ਨਹਿਰ ਦੀ ਨਿਕਾਸੀ ਕੀਤੇ ਬਿਨਾ ਨਹਿਰ ਨਹੀਂ ਬਣਨ ਦੇਵਾਂਗੇ । ਉਹਨਾਂ ਕਿਹਾ ਕਿ ਜੇਕਰ ਇਹ ਨਹਿਰ ਬਿਨਾਂ ਨਿਕਾਸੀ ਦੇ ਬਣਾਈ ਜਾਂਦੀ ਹੈ ਤਾਂ ਕਿਸਾਨਾ ਦੀਆਂ ਹਜ਼ਾਰਾਂ ਏਕੜ ਜ਼ਮੀਨਾ ਡੁਬਣ ਦਾ ਖਤਰਾ ਹੈ । ਇਸ ਮੌਕੇ ਵੱਡੀ ਗਿਣਤੀ ਚ ਕਿਸਾਨ ਆਗੂ ਹਾਜ਼ਰ ਸਨ ।