ਓਟਾਵਾ – ਹਾਲੇ 21 ਜੂਨ ਤੱਕ ਭਾਰਤ ਅਤੇ ਪਾਕਿਸਤਾਨ ਤੋਂ ਕੈਨੇਡਾ ਲਈ ਉਡਾਣਾਂ ਦਾ ਸੰਚਾਲਨ ਨਹੀਂ ਕੀਤਾ ਜਾਵੇਗਾ। ਕੋਵਿਡ-19 ਦੇ ਨਵੇਂ ਵੇਰੀਐਂਟ ਦੇ ਕਹਿਰ ਭਾਰਤ ਅਤੇ ਪਾਕਿਸਤਾਨ ਵਿੱਚ ਦੇਖਦੇ ਹੋਏ ਕੈਨੇਡਾ ਨੇ ਇਹ ਫੈਸਲਾ ਲਿਆ ਹੈ। ਹਾਲਾਂਕਿ ਕਾਰਗੋ ਜਹਾਜ਼ਾਂ ਨੂੰ ਛੋਟ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰਗੋ ਜਹਾਜ਼ਾਂ ਨੂੰ ਇਸ ਤੋਂ ਛੋਟ ਹੋਵੇਗੀ। ਇਸ ਤੋਂ ਇਲਾਵਾ ਤਕਨੀਕੀ ਕਾਰਨਾਂ ਕਾਰਨ ਭਾਰਤ ਜਾਂ ਪਾਕਿਸਤਾਨ ਵਿੱਚ ਰੁਕਣ ਵਾਲੇ ਜਹਾਜ਼ ਵੀ ਇਸ ਪਾਬੰਦੀ ਦੇ ਦਾਇਰੇ ਵਿੱਚ ਨਹੀਂ ਆਉਣਗੇ।ਕੋਵਿਡ ਦੇ ਨਵੇਂ ਵੇਰੀਐਂਟ ਤੋਂ ਬਚਾਅ ਲਈ ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀ ਜਹਾਜ਼ਾਂ ਤੇ 21 ਜੂਨ ਤੱਕ ਰੋਕ ਵਧਾ ਦਿੱਤੀ। ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਦੇਸ਼ਾਂ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੈਨੇਡਾ ਨੇ ਇਹ ਫੈਸਲਾ ਕੀਤਾ ਹੈ। ਕੈਨੇਡਾ ਦੇ ਫੈਡਰਲ ਵਿਭਾਗ ਨੇ ਇਕ ਨੋਟਿਸ ਵਿੱਚ ਕਿਹਾ ਹੈ ਕਿ ਇਨ੍ਹਾਂ ਦੋਵਾਂ ਦੇਸ਼ਾਂ ਤੋਂ ਨਿਰਧਾਰਿਤ ਯਾਤਰੀ ਜਹਾਜ਼ਾਂ ਨਾਲ ਹੀ ਨਿੱਜੀ ਤੇ ਚਾਰਟਿਡ ਜਹਾਜ਼ਾਂ ਤੇ ਵੀ ਇਹ ਰੋਕ ਲਾਗੂ ਰਹੇਗੀ।