ਗੁਰਦਾਸਪੁਰ , 3 ਅਕਤੂਬਰ 2024 ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ, ਮੰਡੀਆਂ ਵਿੱਚ ਬਾਸਮਤੀ ਅਤੇ ਝੋਨੇ ਦੀ ਬੇਕਦਰੀ ਹੋਣ ਅਤੇ ਐਮਐਸਪੀ ਲਾਗੂ ਕਰਨ ਆਦਿ ਦੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ। ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ ਤੇ ਸਰਕਾਰਾਂ ਦੇ ਪੁਤਲੇ ਫੂਕਣ ਤੋਂ ਬਾਅਦ ਰੇਲਵੇ ਸਟੇਸ਼ਨ ਦੇ ਟਰੈਕ ਤੇ ਮੋਰਚਾ ਲਗਾ ਦਿੱਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਦੱਸਿਆ ਕਿ ਇਹ ਢਾਈ ਘੰਟੇ ਦਾ ਸੰਕੇਤਿਕ ਮੋਰਚਾ ਹੈ ਜੋ 2 ਢਾਈ ਵਜੇ ਤੱਕ ਚਲੇਗਾ। ਅਗਲੀ ਰਣਨੀਤੀ ਦੀ ਘੋਸ਼ਣਾ ਜਲਦੀ ਹੀ ਕੀਤੀ ਜਾਵੇਗੀ।
ਉੱਥੇ ਹੀ ਸਟੇਸ਼ਨ ਮਾਸਟਰ ਰਜੇਸ਼ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਰੇਲਵੇ ਟਰੈਕ ਜਾਮ ਕਰਨ ਕਾਰਨ ਟ੍ਰੇਨਾਂ ਦੇ ਆਉਣ ਜਾਣ ਤੇ ਕੋਈ ਖਾਸ ਪ੍ਰਭਾਵ ਨਹੀਂ ਪਵੇਗਾ। ਸਿਰਫ ਇੱਕ ਡੀ ਐਮ ਯੂ ਟ੍ਰੇਨ ਰੋਕੀ ਗਈ ਹੈ। ਬਾਕੀ ਗੱਡੀਆਂ ਦਾ ਸਮਾਂ ਢਾਈ ਵਜੇ ਤੋਂ ਬਾਅਦ ਹੀ ਹੈ।