ਜੈਤੋ,06 ਅਗਸਤ 2024- ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ, ਵਾਤਾਵਰਣ ਦੀ ਸੰਭਾਲ ਅਤੇ ਸਮਾਜਿਕ ਕੁਰੀਤੀਆਂ ਖਿਲਾਫ ਯਤਨਸ਼ੀਲ ਸੰਸਥਾ ਲਾਇਨਜ਼ ਕਲੱਬ ਗੁਡਵਿੱਲ ਜੈਤੋ ਵਲੋਂ ਇੱਕ ਜੈਤੋ ਤੋਂ ਗਰੀਬ ਪਰਿਵਾਰ ਧੀ ਜੋ ਪੜ੍ਹਾਈ ਵਿਚ ਹੁਸ਼ਿਆਰ ਹੋਣ ਤੇ ਜੈਤੋ ਕਾਲਜ ਵਿਖੇ ਪੜ੍ਹ ਰਹੀ ਹੈ ਤੇ ਘਰ ਦੀ ਆਰਥਿਕ ਸਥਿਤੀ ਮੰਦਹਾਲੀ ਹੋਣ ਕਰਕੇ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਲਾਈਨਜ ਕਲੱਬ ਗੁਡਵਿੱਲ ਜੈਤੋ ਵੱਲੋਂ ਵਿਦਿਆਰਥੀ ਲੜਕੀ ਦੀ ਫੀਸ ਸੰਸਥਾ ਦੇ ਪ੍ਰਧਾਨ ਡਾਕਟਰ ਸੰਦੀਪ ਜਿੰਦਲ ਤੇ ਉਨ੍ਹਾਂ ਦੀ ਟੀਮ ਵੱਲੋਂ ਅੱਜ ਗਿਆਰਾ ਹਾਜ਼ਰ ਰੁਪਏ ਦੇ ਚੈੱਕ ਵਜੋਂ ਸਹਾਇਤਾ ਦੇਣ ਉਪਰੰਤ ਫੀਸ ਭਰਨ ਲਈ ਦਿੱਤਾ ਗਿਆ । ਜੋ ਕਿ ਇਹ ਲੜਕੀ ਬੀ- ਕਾਮ ਦੇ ਪਹਿਲੇ ਸਾਲ ਜੈਤੋ ਕਾਲਜ ਵਿੱਚ ਦਾਖਲਾ ਲਿਆ ਤੇ ਆਪਣੀ ਪੜਾਈ ਜਾਰੀ ਰੱਖਣਾ ਚਾਹੁੰਦੀ ਹੈ , ਪ੍ਰਧਾਨ ਡਾਕਟਰ ਸੰਦੀਪ ਜਿੰਦਲ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਡਾਵਾਂਡੋਲ ਹੋਣ ਕਰਕੇ ਸੰਸਥਾ ਵੱਲੋਂ ਲੜਕੀ ਦੀ ਮਾਂ ਨੂੰ ਗਿਆਰਾਂ ਹਜ਼ਾਰ ਰੁਪਏ ਦਾ ਚੈੱਕ ਸੌਂਪਿਆ ਗਿਆ ਤੇ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਹੋ ਅਜਿਹੇ ਲੋਕ ਭਲਾਈ ਕੰਮਾਂ ਉਤਸ਼ਾਹਿਤ ਨਾਲ ਕੀਤੇ ਜਾਣਗੇ ਤੇ ਸੇਵਾ ਕਾਰਜ ਜਾਰੀ ਰਹਿਣਗੇ। ਪਰਿਵਾਰ ਵੱਲੋਂ ਸੰਸਥਾ ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਲਾਇਨਜ਼ ਕਲੱਬ ਗੁਡਵਿੱਲ ਜੈਤੋ ਦੇ ਪ੍ਰਧਾਨ ਡਾ. ਸੰਦੀਪ ਜਿੰਦਲ ਨੇ ਕਿਹਾ ਕਿ ਕਲੱਬ ਦੀ ਟੀਮ ਨੂੰ ਮਾਣ ਹੈ ਕਿ ਸੰਸਥਾ ਕਿਸੇ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਰਹੀ ਹੈ। ਇਸ ਕਲੱਬ ਦੇ ਆਹੁਦੇਦਾਰ ਅਤੇ ਮੈਂਬਰ ਵਿੱਕੀ ਸਿੰਗਲਾ, ਪ੍ਰੈੱਸ ਸਕੱਤਰ ਸੁਧਾਂਸ਼ੂ ਜਿੰਦਲ, ਜਰਨਲ ਸਕੱਤਰ ਸ੍ਰੀ ਪ੍ਰੇਮ ਬਾਂਸਲ, ਰਿੰਪੀ ਕਟਾਰੀਆ, ਮਨੋਜ ਕੁਮਾਰ, ਰਵਿੰਦਰ ਮਹੇਸ਼ਵਰੀ,ਰਜੇਸ਼ ਲੂੰਬਾ ਜੈਤੋ ਆਦਿ ਹਾਜ਼ਰ ਸਨ।