ਫਿਰੋਜ਼ਪੁਰ , 2 ਜੁਲਾਈ 2024- ਮਾਂ ਬੋਲੀ ਪੰਜਾਬੀ ਦੇ ਸਰਬਪੱਖੀ ਵਿਕਾਸ ਲਈ ਬਿਆਨ-ਏ-ਹਰਫ਼ ਸਾਹਿਤਕ ਮੰਚ ਪੰਜਾਬ (ਰਜਿ) ਵੱਲੋਂ ਮਿਤੀ 30 ਜੂਨ 2024 ਦਿਨ ਐਤਵਾਰ ਫਿਰੋਜ਼ਪੁਰ ਸ਼ਹਿਰ ਵਿਖੇ ਗੀਤਾਂ, ਕਵਿਤਾਵਾਂ ਤੇ ਹਾਸ-ਰਸ ਰੰਗਾਂ ਨਾਲ ਭਰਪੂਰ ਪੰਜਾਬੀਅਤ ਨੂੰ ਸਮਰਪਿਤ “ਸਕੂਨ-ਏ-ਮਹਿਫ਼ਲ” ਕਵੀ ਦਰਬਾਰ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਦੀ ਕਾਰਗੁਜ਼ਾਰੀ ਮੰਚ ਦੀ ਪ੍ਰਧਾਨ ਸਿਮਰਪਾਲ ਕੌਰ ਬਠਿੰਡਾ ਅਤੇ ਸਰਪ੍ਰਸਤ ਲਾਡੀ ਝੋਕ ਵਾਲਾ ਜੀ ਦੀ ਨਜ਼ਰ ਹੇਠ ਬੜੇ ਸੁਚੱਜੇ ਢੰਗ ਨਾਲ ਹੋਈ। ਸਮਾਗਮ ਦੌਰਾਨ ਬਹੁਤ ਹੀ ਸਲੀਕੇ ਨਾਲ ਮਨਦੀਪ ਸਿੱਧੂ ਸਹਿਜ ਨੇ ਸਟੇਜ ਦਾ ਕੰਮ ਸੰਭਾਲਿਆਂ । ਸਾਰੇ ਹੀ ਕਵੀ ਸਾਹਿਬਾਨ ਨੂੰ ਜੀ ਆਇਆ ਆਖਦਿਆਂ ਪ੍ਰੋਗਰਾਮ ਦਾ ਆਗਾਜ਼ ਕੀਤਾ ਤੇ ਉਸ ਤੋਂ ਬਾਅਦ ਬਿਆਨ-ਏ-ਹਰਫ਼ ਸਾਹਿਤਕ ਮੰਚ ਪੰਜਾਬ ਦੇ ਸਰਪ੍ਰਸਤ ਲਾਡੀ ਝੋਕ ਵਾਲਾ ਜੀ ਨੇ ਆਏ ਹੋਏ ਕਵੀ ਸਾਹਿਬਾਨਾਂ ਦਾ ਇੱਕ ਬਹੁਤ ਹੀ ਪਿਆਰੀ ਕਵਿਤਾ ਨਾਲ ਸਵਾਗਤ ਕੀਤਾ । ਪ੍ਰੋਗਰਾਮ ਵਿੱਚ ਡਾ. ਗੁਰਚਰਨ ਕੌਰ ਕੋਚਰ ਜੀ (ਮੁੱਖ ਮਹਿਮਾਨ) , ਅੰਜੂ ‘ਵ ਰੱਤੀ ਜੀ, ਮਨਦੀਪ ਕੌਰ ਭਦੌੜ ਜੀ, ਮੀਨਾ ਮਹਿਰੋਕ ਜੀ, ਪ੍ਰੋ . ਗੋਪਾਲ ਸਿੰਘ ਜੀ, ਸੁਖਵਿੰਦਰ ਸਿੰਘ ਭੁੱਲਰ ਜੀ, ਪ੍ਰੀਤ ਹੀਰ ਜੀ, ਗੁਰਵਿੰਦਰ ਕਾਂਗੜ ਅਤੇ ਮਸ਼ਹੂਰ ਗੀਤਕਾਰ ਗੁਰਨਾਮ ਸਿੱਧੂ ਗਾਮਾ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ‘ ਬਿਆਨ-ਏ-ਹਰਫ਼ ਸਾਹਿਤਕ ਮੰਚ ਪੰਜਾਬ ਨੂੰ ਪਲੇਠੇ ਪ੍ਰੋਗਰਾਮ ਲਈ ਅਸ਼ੀਰਵਾਦ ਦਿੱਤਾ ਅਤੇ ਆਪਣੇ ਭਾਵਪੂਰਨ ਵਿਚਾਰ ਤੇ ਰਚਨਾਵਾਂ ਦੀ ਵੀ ਸਾਂਝ ਪਾਈ। ਜਿਸ ਵਿੱਚ ਮਾਂ ਬੋਲੀ ਨੂੰ ਬਣਦਾ ਸਤਿਕਾਰ ਦੇਣ , ਰੁੱਖ ਲਾਉਣ, ਪਾਣੀ ਬਚਾਉਣ ਅਤੇ ਨਸ਼ਿਆਂ ਤੇ ਵੀ ਵਿਚਾਰਾਂ ਦੀ ਸਾਂਝ ਪਾਈ ਗਈ ਵੱਖ-ਵੱਖ ਸ਼ਹਿਰਾਂ ਅਤੇ ਸੂਬਿਆਂ ਤੋਂ ਆਏ ਹੋਏ ਕਲਮਕਾਰਾਂ ਨੇ ਬਹੁਤ ਸਾਰੇ ਰੰਗ ਪੇਸ਼ ਕੀਤੇ ਤੇ ਸਾਰੀ ਮਹਿਫਲ ਨੂੰ ਕੀਲ ਕੇ ਰੱਖਿਆ ਜਿਸ ਵਿੱਚ ਕਵਿਤਾ, ਗ਼ਜ਼ਲ , ਗੀਤ, ਕਵੀਸ਼ਰੀ, ਲੋਕ ਰੰਗ, ਕਾਵਿ ਵਿਅੰਗ ਤੇ ਹਾਸ-ਰਸ ਦੇ ਰੰਗ ਪੇਸ਼ ਕੀਤੇ ਗਏ । ਪਹੁੰਚੇ ਹੋਏ ਕਲਮਕਾਰ ਛਿੰਦਾ ਧਾਲੀਵਾਲ, ਸ਼ਮਸ਼ੇਰ ਸਿੰਘ ਮੱਲ੍ਹੀ ਜਸਵੀਰ ਸ਼ਰਮਾ ਦੱਦਾਹੂਰ, ਗੁਰਦੀਪ ਦਾਨੀ ਫੁੱਲੋ ਮਿੱਠੀ, ਹਰਭਜਨ ਭਗਰੱਥ, ਸੁਰਜੀਤ ਸਿੰਘ ਕਾਉਂਕੇ, ਕੁਲਦੀਪ ਦੀਪ, ਦਵਿੰਦਰਪਾਲ ਬਾਤਿਸ਼, ਕਿਰਨਦੀਪ ਕੌਰ, ਰਮਨਦੀਪ ਰਮਣੀਕ, ਸੁਖਰਾਜ ਸਿੰਘ ਸਿੱਧੂ, ਹਰਜਿੰਦਰ ਕੌਰ ਬਠਿੰਡਾ, ਤੇਜਿੰਦਰ ਸਿੰਘ ਜਸ਼ਨ, ਈਸ਼ਰ ਸਿੰਘ ਲੰਭਵਾਲੀ, ਸਤਨਾਮ ਸਿੰਘ ਅਬੋਹਰ, ਕੁਲਵਿੰਦਰ ਕਾਮੇਕੇ, ਪੂਜਾ ਰਾਣੀ, ਪਰਮ ਸਿੱਧੂ, ਗੁਰਤੇਜ ਸਿੰਘ ਖੁਡਾਲ, ਰਾਜਿੰਦਰ ਸਿੰਘ ਰਾਜ ਕਲਾਨੌਰ, ਬਲਰਾਜ ਸਿੰਘ ਸਰਾਂ, ਗੋਰਾ ਸਿੰਘ ਮੀਆਂ, ਜੱਸੀ ਧਰੌੜ, ਹਰੀ ਸਿੰਘ, ਕੁਲਦੀਪ ਸਿੰਘ, ਹਰਜੀਤ ਸਿੰਘ, ਵਿਜੈ ਵਿਕਟਰ, ਵਰਿੰਦਰ ਕੁਮਾਰ, ਕੈਪਟਨ ਮਲਕੀਅਤ ਸਿੰਘ, ਚਰਨ ਸਿੰਘ ਭਦੌੜ, ਭੁਪਿੰਦਰ ਪਰਵਾਜ਼, ਕੰਵਰਪ੍ਰੀਤ ਕੌਰ ਮਾਨ, ਇੰਦਰਜੀਤ ਲੌਟੇ, ਰਮਨਦੀਪ ਕੌਰ ਬਾਜਾਖਾਨਾ, ਗੁਰਮੀਤ ਬੱਬੀ ਬਾਜਾਖਾਨਾ,ਕਿਰਨਾ ਦੇਵ ਸਿੰਗਲਾ, ਰਾਜਵਿੰਦਰ ਸਿੰਘ ਗੱਡੂ ਰਾਜ, ਸੁਖਜਿੰਦਰ ਸਿੰਘ ਭੰਗਚੜ੍ਹੀ. ਸੁਭਾਸ਼ ਸੋਲੰਕੀ, ਰਣਬੀਰ ਸਿੰਘ ਪ੍ਰਿੰਸ, ਜਸਕਰਨ ਮੱਤਾ, ਅਤੇ ਮੰਦਰ ਗਿੱਲ ਆਦਿ ਜਿਨ੍ਹਾਂ ਨੇ ਆਪਣੇ ਆਪਣੇ ਗੀਤਾਂ, ਗ਼ਜ਼ਲਾਂ, ਕਵੀਸ਼ਰੀ, ਕਾਵਿ ਵਿਅੰਗ, ਤੇ ਹਾਸ-ਰਸ ਰੰਗਾਂ ਨਾਲ ਸਾਰੀ ਹੀ ਮਹਿਫ਼ਲ ਨੂੰ ਸਕੂਨ-ਏ-ਮਹਿਫਲ਼ ਦੇ ਅਰਥਾਂ ਨੂੰ ਪੂਰੀ ਤਰ੍ਹਾਂ ਸੰਪੂਰਨ ਕਰ ਦਿੱਤਾ, ਭਾਵ ਹਰੇਕ ਨੇ ਇਸ ਸਕੂਨ ਨੂੰ ਗ੍ਰਹਿਣ ਕੀਤਾ।