ਫਿਰੋਜ਼ਪੁਰ, 13 ਜੂਨ, 2024: ਇਥੇ ਸਤਲੁਜ ਦਰਿਆ ਤੋਂ ਬੀਕਾਨੇਰ ਨਹਿਰ ਵਿਚ ਪਾਣੀ ਛੱਡਿਆ ਗਿਆ ਪਰ ਅਚਨਚੇਤ ਪਾਣੀ ਜ਼ਿਆਦਾ ਹੋਣ ਕਾਰਣ ਨਹਿਰ ਵਿਚ 25 ਤੋਂ 30 ਫੁੱਟ ਪਾੜ ਪੈ ਗਿਆ ਜਿਸ ਨਾਲ ਲੂਥਰ ਤੇ ਹੋਰ ਆਲੇ ਦੁਆਲੇ ਦੇ ਪਿੰਡਾਂ ਦੀਆਂ ਜ਼ਮੀਨਾਂ ਵਿਚ ਪਾਣੀ ਭਰ ਗਿਆ।
ਮੌਕੇ ’ਤੇ ਕਿਸਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਮਸ਼ੀਨਰੀ ਲੈ ਕੇ ਪਾੜ ਪੂਰਨ ਦੇ ਯਤਨ ਵਿਚ ਲੱਗੇ ਹਨ। ਬੀਕਾਨੇਰ ਨਹਿਰ ਰਾਹੀਂ ਫਿਰੋਜ਼ਪੁਰ, ਜਲਾਲਾਬਾਦ ਆਦਿ ਇਲਾਕਿਆਂ ਵਿਚ ਖੇਤਾਂ ਲਈ ਨਹਿਰੀ ਪਾਣੀ ਸਪਲਾਈ ਕੀਤਾ ਜਾਂਦਾ ਹੈ। ਇਸ ਦੌਰਾਨ ਲਹਿਰਾਗਾਗਾ ਵਿਚ ਘੱਗਰ ਨਹਿਰ ਵਿਚ ਵੀ ਪਾੜ ਪੈਣ ਦੀ ਖਬਰ ਹੈ।