ਖਰੜ, 27 ਸਤੰਬਰ – ਪ੍ਰਦੂਸ਼ਨ ਕੰਟਰੋਲ ਬੋਰਡ ਪੰਜਾਬ ਵਲੋਂ ਮੁਹਾਲੀ ਜਿਲ੍ਹੇ ਦੀ ਖਰੜ ਤਹਿਸੀਲ ਅਧੀਨ ਆਉਂਦੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਓਜ਼ੋਨ ਲੇਅਰ ਦੀ ਸੰਭਾਲ ਸਬੰਧੀ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਵਾਤਾਵਰਨ ਮਹਿਰਾਂ ਵੱਲੋਂ ਵਿਦਿਆਰਥੀਆਂ ਅਤੇ ਹੋਰ ਮਹਿਮਾਨਾਂ ਨੂੰ ਓਜ਼ੋਨ ਲੇਅਰ ਦੀ ਪਰਿਭਾਸ਼ਾ ਸਮਝਾਈ ਗਈ ਅਤੇ ਪਾਣੀ ਦੀ ਮਹੱਤਵਤਾ ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਪ੍ਰਦੂਸ਼ਨ ਕੰਟਰੋਲ ਬੋਰਡ ਪੰਜਾਬ ਦੇ ਚੇਅਰਮੈਨ ਅਦਰਸ਼ਪਾਲ ਵਿਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨਾਂ ਨੇ ਮੌਕੇ ਤੇ ਮੌਜੂਦ ਵਿਦਿਆਰਥੀਆਂ ਅਤੇ ਹੋਰ ਮਹਿਮਾਨਾਂ ਨੂੰ ਸਹੁੰ ਚੁਕਵਾਈ ਕਿ ਪਾਣੀ ਅਤੇ ਵਾਤਾਵਰਨ ਨੂੰ ਹਰ ਕੋਈ ਇਨਸਾਨ ਆਪਣੇ ਜੀਵਨ ਵਿਚ ਪਹਿਲ ਦੇ ਆਧਾਰ ਤੇ ਮੰਨੇ। ਉਨ੍ਹਾਂ ਵਾਤਾਵਰਣ ਸਬੰਧੀ ਆਪਣੇ ਤਜਰਬੇ ਵੀ ਸਾਂਝੇ ਕੀਤੇ ਅਤੇ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਸਬੰਧੀ ਜਾਣੂ ਕਰਵਾਇਆ।
ਇਸ ਮੌਕੇੇ ਸੀਨੀਅਰ ਵਾਤਾਵਰਨ ਇੰਜੀਨੀਅਰ ਲਵਨੀਤ ਦੁੱਬੇ,ਪ੍ਰਦੂਸ਼ਣ ਕੰਟਰੋਲ ਬੋਰਡ ਮੁਹਾਲੀ ਦੇ ਐਕਸੀਅਨ ਗੁਰਸ਼ਰਨ ਦਾਸ ਗਰਗ ਅਤੇ ਐਸਡੀਓ ਗੁਲਸ਼ਨ ਕੁਮਾਰ ਵੀ ਮੌਜੂਦ ਸਨ।