ਐਸ ਏ ਐਸ ਨਗਰ, 20 ਮਈ-ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਅਤੇ ਸ੍ਰੀ ਹਨੂਮਾਨ ਮੰਦਰ ਕਮੇਟੀ ਦੇਸਹਿਯੋਗ ਨਾਲ ਚਲਾਏ ਜਾ ਰਹੇ ਸਿਲਾਈ ਸੈਂਟਰ ਵਿੱਚ ਤਕਨੀਕੀ ਟ੍ਰੇਨਿੰਗ ਸਿਲਾਈ ਲੈਣ ਵਾਲੇ ਲੜਕੀਆਂ ਨੂੰ ਸਰਪੰਚ ਬੀ ਕੇ ਗੋਇਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ 19 ਸਲਾਈ ਮਸ਼ੀਨਾਂ ਦਾਨ ਦਿੱਤੀਆਂ। ਇਸ ਸੰਬੰਧੀ ਸ੍ਰੀ ਹਨੁਮਾਨ ਮੰਦਰ ਸੋਹਾਣਾ ਵਿਖੇ ਆਯੋਜਿਤ ਸਮਾਗਮ ਦੌਰਾਨ ਮੁੱਖ ਮਹਿਮਾਨ ਸ੍ਰੀ ਕਮਲੇਸ਼ ਕੁਮਾਰ ਗੋਇਲ, ਵਿਸ਼ਾਲ ਬੰਸਲ ਅਤੇ ਸੁਰਿੰਦਰ ਕੁਮਾਰ ਚੁੱਗ ਵੱਲੋਂ ਇਹ ਮਸ਼ੀਨਾਂ ਵੰਡੀਆਂ ਗਈਆਂ।
ਸੁਸਾਇਟੀ ਦੇ ਚੇਅਰਮੈਨ ਸ਼੍ਰੀ ਕੇ ਕੇ ਸੈਣੀ ਨੇ ਦੱਸਿਆ ਲੜਕੀਆਂ ਨੇ ਛੇ ਮਹੀਨਿਆਂ ਦਾ ਕੋਰਸ ਕਰਨ ਤੋਂ ਬਾਅਦ ਪਾਸ ਹੋਈਆਂ ਲੜਕੀਆਂ ਨੂੰ 19 ਸਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਵੰਡੇ ਗਏ ਹਨ। ਇਸ ਮੌਕੇ ਮਾਨਵੀ ਅਤੇ ਸੋਨੀ ਨੂੰ ਬੈਸਟ ਵਲੰਟੀਅਰ ਦਾ ਅਵਾਰਡ ਦਿੱਤਾ ਗਿਆ।
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੰਜੀਵ ਰਾਵੜਾ ਅਤੇ ਅਹੁਦੇਦਾਰ ਐਮ ਜੀ ਅਗਨੀ ਹੋਤਰੀ, ਨਰੇਸ਼ ਵਰਮਾ, ਪਰਸ਼ੋਤਮ ਚੰਦ, ਰਾਮ ਸਹਾਇ, ਸਤੀਸ਼ ਕੁਮਾਰ ਸੈਨੀ, ਸੁਸਾਇਟੀ ਦੇ ਵਲੰਟੀਅਰ ਹੇਮਤ, ਮੰਦਰ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਸੁਸ਼ੀਲ ਕੁਮਾਰ ਅਤਰੀ, ਕੈਸ਼ੀਅਰ ਜੰਗ ਬਹਾਦਰ , ਸਿਲਾਈ ਸੈਂਟਰ ਦੇ ਟੀਚਰ ਸਿਮਰਨ ਮੇਘਾ, ਕੈਰਨ ਕਲਸੀ, ਸ਼ਗਨ ਅਤੇ ਸੁਨੀਲ ਬੋਰੀਵਾਲ ਵੀ ਹਾਜਿਰ ਸਨ।