ਨਵੀਂ ਦਿੱਲੀ, 5 ਜੁਲਾਈ : ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਐਤਵਾਰ ਨੂੰ ਦੱਸਿਆ ਕਿ ਦੇਸ਼ ਵਿਚ ਘਰੇਲੂ ਉਡਾਣਾਂ ਵਿਚ ਮੁਸਾਫਰਾਂ ਦੇ ਸਫਰ ਦੇ ਹਾਲਾਤ ਸੁਧਰਦੇ ਜਾ ਰਹੇ ਹਨ ਅਤੇ 4 ਜੁਲਾਈ ਨੂੰ 75 ਹਜ਼ਾਰ ਮੁਸਾਫਰਾਂ ਨੇ ਹਵਾਈ ਸਫਰ ਕੀਤਾ ਜੋ ਕਿ ਕੋਰੋਨਾ ਦੇ ਹਾਲਾਤ ਪੈਦਾ ਹੋਣ ਮਗਰੋਂ ਦਾ ਇਕ ਰਿਕਾਰਡ ਹੈ। ਪੁਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਜਿਹਨਾਂ ਨੇ ਸਫਰ ਕੀਤਾ ਉਹਨਾਂ ਦੀ ਗਿਣਤੀ 25 ਮਈ ਨੂੰ ਉਡਾਣਾਂ ਸ਼ੁਰੂ ਹੋਣ ਨਾਲੋਂ 30 ਹਜ਼ਾਰ ਮੁਸਾਫਰਾਂ ਦੀ ਜ਼ਿਆਦਾ ਹੈ। ਯਾਦ ਰਹੇ ਕਿ ਕੋਰੋਨਾਂ ਦੇ ਹਾਲਤਾ ਉਪਜਣ ਮਗਰੋਂ ਦੇਸ਼ ਵਿਚ 25 ਜੁਲਾਈ ਤੋਂ ਹਵਾਈ ਸਫਰ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ ਜੋ 25 ਮਈ ਨੂੰ ਖਤਮ ਕੀਤੀ ਗਈ ਸੀ ਤੇ ਘਰੇਲੂ ਹਵਾਈ ਉਡਾਣਾਂ ਸ਼ੁਰੂ ਹੋਈਆਂ ਸਨ। ਉਹਨਾਂ ਦੱਸਿਆ ਕਿ 4 ਜੁਲਾਈ ਨੂੰ 1560 ਫਲਾਈਟਸ ਚਲਾਈਆਂ ਗਈਆਂ ਜਿਹਨਾਂ ਵਿਚ 76104 ਮੁਸਾਫਰਾਂ ਨੇ ਸਫਰ ਕੀਤਾ। ਇਸ ਦਿਨ ਹਵਾਈ ਅੱਡੇ ‘ਤੇ ਆਉਣ ਵਾਲਿਆਂ ਦੀ ਗਿਣਤੀ ਵੀ 152,547 ਹੋ ਗਈ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਤੈਅ ਨਿਯਮਾਂ ਦੇ ਮੁਤਾਬਕ ਜਿਸ ਵੀ ਵਿਅਕਤੀ ਨੂੰ ਪਿਛਲੇ ਹਫਤੇ ਵਿਚ ਕੋਰੋਨਾ ਨਹੀਂ ਹੋਇਆ, ਉਹ ਹਵਾਈ ਸਫਰ ਕਰ ਸਕਦਾ ਹੈ ਬਸ਼ਰਤੇ ਕਿ ਅਜਿਹੇ ਮੁਸਾਫਰ ਨੂੰ ਇਕ ਸਵੈ ਘੋਸ਼ਣਾ ਪੱਤਰ ਦੇਣਾ ਹੋਵੇਗਾ ਤੇ ਜਿਹੜੇ ਕੋਰੋਨਾ ਤੋਂ ਪੀੜਤ ਹੋਏ ਹਨ, ਉਹਨਾਂ ਨੂੰ ਸਰਟੀਫਿਕੇਟ ਦੇਣਾ ਪਵੇਗਾ ਕਿ ਉਹ ਹੁਣ ਪੂਰੀ ਤਰ•ਾਂ ਠੀਕ ਹਨ।