ਗੁਰਦਾਸਪੁਰ 10 ਅਪ੍ਰੈਲ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਮੈਂਬਰ ਰਾਜ ਸਭਾ ਸੰਦੀਪ ਪਾਠਕ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਪੁਰਾਣੇ ਫਾਊਂਡਰ ਮੈਂਬਰ ਪੰਜਾਬ ਤੇ ਪ੍ਰਸਿੱਧ ਸਮਾਜ ਸੇਵੀ ਡਾਕਟਰ ਕਮਲਜੀਤ ਸਿੰਘ ਕੇਜੇ ਦੀ ਆਪ ਚ ਘਰ ਵਾਪਸੀ ਹੋਈ ਜਿਸ ਦੇ ਨਾਲ ਪੂਰੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ।
ਗੋਰਤਲਬ ਹੈ ਕਿ ਜਦੋਂ ਆਮ ਆਦਮੀ ਪਾਰਟੀ ਦਿੱਲੀ ਅੰਦੋਲਨ ਦੇ ਬਾਅਦ ਪੰਜਾਬ ਵਿੱਚ ਖੜੀ ਹੋਈ ਸੀ ਤਾਂ ਡਾ ਕਮਲਜੀਤ ਸਿੰਘ KJ ਪਹਿਲੇ 10 ਮੈਂਬਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੈਂਬਰ ਬਣੇ ਸਨ। ਡਾਕਟਰ ਕਮਲਜੀਤ ਸਿੰਘ ਕੇਜੇ ਦੀ ਘਰ ਵਾਪਸੀ ਦੇ ਨਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਗੁਰਦਾਸਪੁਰ ਸੀਟ ਦੇ ਸਮੀਕਰਨ ਵੀ ਬਦਲ ਗਏ ਹਨ। ਡਾ ਕਮਲਜੀਤ ਸਿੰਘ ਕੇਜੇ ਦਾ ਸਮਾਜ ਸੇਵਾ ਦੇ ਵਿੱਚ ਇੱਕ ਵੱਡਾ ਨਾਂ ਹੈ ਅਤੇ ਸਮੁੱਚੇ ਗੁਰਦਾਸਪੁਰ ਜਿਲ੍ਹੇ ਦੇ ਵਿੱਚ ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਨ।
ਡਾਕਟਰ ਕੇਜੇ ਦੀ ਘਰ ਵਾਪਸੀ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਮੁਖਦੇਵ ਸਿੰਘ ਆਲੋਵਾਲ ਆਦਿ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ। ਇਸ ਮੌਕੇ ਤੇ ਗੱਲਬਾਤ ਦੌਰਾਨ ਡਾਕਟਰ ਸੰਦੀਪ ਪਾਠਕ ਨੇ ਕਿਹਾ ਕਿ ਡਾਕਟਰ ਸਾਹਿਬ ਤੁਸੀਂ ਤਾਂ ਸਾਡੀ ਆਮ ਆਦਮੀ ਪਾਰਟੀ ਦੀ ਆਤਮਾ ਹੋ ਤੁਸੀਂ ਤਾਂ ਕਿਤੇ ਗਏ ਹੀ ਨਹੀਂ ਸੀ ਇਸ ਲਈ ਤੁਹਾਡਾ ਅਸੀਂ ਪਹਿਲਾਂ ਵੀ ਸਤਿਕਾਰ ਕਰਦੇ ਸੀ ਤੇ ਆਉਣ ਵਾਲੇ ਸਮੇਂ ਚ ਵੀ ਸਤਿਕਾਰ ਕਰਦੇ ਰਵਾਂਗੇ, ਇਸ ਮੌਕੇ ਤੇ ਗੱਲਬਾਤ ਦੌਰਾਨ ਡਾਕਟਰ ਕਮਲਜੀਤ ਸਿੰਘ ਕਿਸਦੀ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਦੇ ਉਮੀਦਵਾਰ ਨੂੰ ਵੱਡੀ ਲੀਡ ਦੇ ਨਾਲ ਜਿਤਾਉਣ ਲਈ ਮਿਹਨਤ ਕਰਨਗੇ