ਕੋਟਕਪੂਰਾ 9 ਅਪ੍ਰੈਲ 2024 : ਮੈਸੇਜਿੰਗ ਲਈ ਵਟਸਐਪ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ। ਪਰ ਇਹ ਐਪ ਇੰਟਰਨੈਟ ਤੋਂ ਬਿਨਾਂ ਨਹੀਂ ਚੱਲਦਾ। ਜੇਕਰ ਤੁਸੀਂ ਕਿਸੇ ਅਜਿਹੇ ਖੇਤਰ ਵਿੱਚ ਰਹਿੰਦੇ ਹੋ ਜਿੱਥੇ ਇੰਟਰਨੈੱਟ ਕੰਮ ਨਹੀਂ ਕਰਦਾ। ਤੁਹਾਨੂੰ ਉੱਥੇ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਹੁਣ ਇੱਕ ਨਵਾਂ ਫੀਚਰ ਆਇਆ ਹੈ, ਜਿਸ ਵਿੱਚ ਬਿਨਾਂ ਇੰਟਰਨੈਟ ਦੇ ਮੈਸੇਜ ਭੇਜੇ ਅਤੇ ਪ੍ਰਾਪਤ ਕੀਤੇ ਜਾ ਸਕਦੇ ਹਨ। ਗੂਗਲ ਨੇ ਮੈਸੇਜਿੰਗ ਐਪ ਲਈ ਇੱਕ ਨਵਾਂ ਸੈਟੇਲਾਈਟ ਫੀਚਰ ਲਾਂਚ ਕੀਤਾ ਹੈ।