ਮਾਲੇਰਕੋਟਲਾ 20 ਮਾਰਚ :2024 : ਲੋਕ ਸਭਾ ਚੋਣਾ ਸਬੰਧੀ ਵਧੇਰੇ ਜਾਣਕਾਰੀ ਆਮ ਲੋਕਾਂ ਤੱਕ ਪੁਹੰਚਾਉਣ ਲਈ ਜ਼ਿਲ੍ਹਾ ਪੱਧਰ ਤੇ ਦਫ਼ਤਰ ਚੋਣਾ ਮਾਲੇਰਕੋਟਲਾ ਦਾ ਸੋਸਲ ਮੀਡੀਆਂ ਪਲੇਟਫਾਰਮ ਤੇ ਅਕਾਊਂਟ ਪਹਿਲਾ ਹੀ ਕਾਰਜਸੀਲ ਹਨ ਤਾਂ ਜੋ ਲੋਕਤੰਤਰ ਦੀ ਮਜਬੂਤੀ ਲਈ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਦੇ ਹੱਕ ਪ੍ਰਤੀ ਪ੍ਰੇਰਿਤ ਕੀਤਾ ਜਾ ਸਕੇ ਅਤੇ ਮੁੱਖ ਚੋਣ ਅਫ਼ਸਰ ਦੀਆਂ ਹਦਾਇਤਾਂ ਤੋਂ ਅਵਗਤ ਕਰਵਾਇਆ ਜਾ ਸਕੇ । ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦਿੱਤੀ । ਉਨ੍ਹਾਂ ਕਿਹਾ ਕਿ ਨਾਗਰਿਕਾਂ ਨਾਲ ਰਾਬਤਾ ਰੱਖਣ ਦਾ ਸੋਸਲ ਮੀਡੀਆਂ ਇੱਕ ਬਿਹਤਰ ਮਾਧਿਅਮ ਹੈ ਜੋ ਅੱਜਕੱਲ੍ਹ ਵਿਆਪਕ ਤੌਰ ‘ਤੇ ਵਰਤਿਆ ਜਾਂਦਾ ਹੈ ਅਤੇ ਵੱਧ ਤੋਂ ਵੱਧ ਵੋਟਰਾਂ ਤੱਕ ਪਹੁੰਚ ਕਰਨ ਲਈ ਇਸ ਵਿਧੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਨੂੰ ਯਕੀਨੀ ਬਣਾਉਣ ਲਈ ਸੋਸਲ ਮੀਡੀਏ ਦੇ ਹੈਡਲ ਕਾਰਜ਼ਸੀਲ ਕੀਤੇ ਗਏ ਹਨ ।
ਜ਼ਿਲ੍ਹਾ ਚੋਣ ਅਫ਼ਸਰ ਵਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾਂ ਮਾਲੇਰਕੋਟਲਾ ਦੇ ਵੋਟਰ ਹੁਣ ਆਪਣੀਆਂ ਸ਼ਿਕਾਇਤਾਂ ਅਤੇ ਸੁਝਾਅ ਚੋਣ ਦਫ਼ਤਰ ਨੂੰ ਉਨ੍ਹਾਂ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਉਂਟਸ DEOMALERKOTLA (ਐਕਸ), thedeomalerkotla (ਇੰਸਟਾਗ੍ਰਾਮ) ਅਤੇ District Electionoffice Malerkotla (ਫੇਸਬੁੱਕ) ‘ਤੇ ਦੇ ਸਕਦੇ ਹਨ। ਡਾ ਪੱਲਵੀ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਦਫ਼ਤਰ ਚੋਣਾ ਮਾਲੇਰਕੋਟਲਾ ਦੇ ਸੋਸਲ ਮੀਡੀਆ ਹੈਡਲਜ ਲਾਈਕ ਅਤੇ ਫੋਲੋ ਕਰਨ ਦੀ ਕੀਤੀ ਅਪੀਲ ਕੀਤੀ ।
ਉਨ੍ਹਾਂ ਹੋਰ ਕਿਹਾ ਕਿ ਕੋਈ ਵਿਅਕਤੀ ਇਨ੍ਹਾਂ ਹੈਡਲਜ ਦੇ ਕਿਓ-ਆਰ ਕੋਡ ਸਕੈਨ ਕਰਕੇ ਵੀ ਫੋਲੋ ਕਰ ਸਕਦੇ ਹਨ । ਸੋਸਲ ਮੀਡੀਆਂ ਅਕਾਊਂਟ ਲਾਂਗ ਇੰਨ ਕਰਨ ਲਈ (ਫੇਸਬੁੱਕ ) ਦਾ (ਇੰਸਟਾਗ੍ਰਾਮ) (ਐਕਸ) ਕਿਊਆਰ ਕੋਡ ਨੂੰ ਸਕੈਨ ਕੀਤਾ ਜਾ ਸਕਦਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਦੀ ਨਿਗਰਾਨੀ ਕਰਨ ਵਾਲੀ ਇੱਕ ਸਮਰਪਿਤ ਟੀਮ ਮਹੱਤਵਪੂਰਨ ਸ਼ਿਕਾਇਤਾਂ/ਸੁਝਾਵਾਂ ਦੀ ਰਿਪੋਰਟ ਦਫ਼ਤਰ ਜ਼ਿਲ੍ਹਾ ਚੋਣ ਅਫ਼ਸਰ ਨੂੰ ਕਰੇਗੀ। ਮਹੱਤਵਪੂਰਨ ਸ਼ਿਕਾਇਤਾਂ ਸਬੰਧਤ ਅਧਿਕਾਰੀਆਂ ਨੂੰ ਭੇਜੀਆਂ ਜਾਣਗੀਆਂ ਅਤੇ ਇਨ੍ਹਾਂ ਮੁੱਦਿਆਂ ਨੂੰ ਤੁਰੰਤ ਹੱਲ ਕਰਨ ਲਈ ਇੱਕ ਢੁਕਵੀਂ ਵਿਧੀ ਤਿਆਰ ਕੀਤੀ ਗਈ ਹੈ ਤਾਂ ਜੋ ਅਵਾਮ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ ।