ਨਵੀਂ ਦਿੱਲੀ, 16 ਫਰਵਰੀ-ਕਾਂਗਰਸ ਦੇ ਖ਼ਜ਼ਾਨਚੀ ਅਜੈ ਮਾਕਨ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਤੇ ਭਾਜਪਾ ਤੇ ਕਈ ਗੰਭੀਰ ਦੋਸ਼ ਲਗਾਏ ਹਨ। ਕਾਂਗਰਸ ਦੇ ਖਜ਼ਾਨਚੀ ਅਜੈ ਮਾਕਨ ਦਾ ਕਹਿਣਾ ਹੈ ਕਿ ਸਾਨੂੰ ਕੱਲ੍ਹ ਜਾਣਕਾਰੀ ਮਿਲੀ ਸੀ ਕਿ ਅਸੀਂ ਜੋ ਚੈੱਕ ਜਾਰੀ ਕਰ ਰਹੇ ਹਾਂ, ਬੈਂਕ ਉਨ੍ਹਾਂ ਦਾ ਸਨਮਾਨ ਨਹੀਂ ਕਰ ਰਹੇ ਹਨ। ਹੋਰ ਜਾਂਚ ਕਰਨ ਤੇ ਪਤਾ ਲੱਗਿਆ ਕਿ ਯੂਥ ਕਾਂਗਰਸ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ। ਕਾਂਗਰਸ ਪਾਰਟੀ ਦੇ ਖਾਤੇ ਵੀ ਜ਼ਬਤ ਕਰ ਲਏ ਗਏ ਹਨ।
ਮਾਕਨ ਨੇ ਅੱਗੇ ਕਿਹਾ ਕਿ ਇਨਕਮ ਟੈਕਸ ਵਿਭਾਗ ਨੇ ਯੂਥ ਕਾਂਗਰਸ ਅਤੇ ਕਾਂਗਰਸ ਪਾਰਟੀ ਤੋਂ 210 ਕਰੋੜ ਰੁਪਏ ਦੀ ਵਸੂਲੀ ਮੰਗੀ ਹੈ। ਸਾਡੇ ਖਾਤਿਆਂ ਵਿਚ ਕ੍ਰਾਊਡ ਫੰਡਿਗ ਦਾ ਪੈਸਾ ਫ੍ਰੀਜ਼ ਕਰ ਦਿੱਤਾ ਗਿਆ ਹੈ।
ਚੋਣਾਂ ਤੋਂ ਸਿਰਫ਼ 2 ਹਫ਼ਤੇ ਪਹਿਲਾਂ ਜਦੋਂ ਵਿਰੋਧੀ ਧਿਰ ਦੇ ਖਾਤੇ ਫ੍ਰੀਜ਼ ਕੀਤੇ ਜਾਂਦੇ ਹਨ, ਤਾਂ ਇਹ ਲੋਕਤੰਤਰ ਨੂੰ ਫ੍ਰੀਜ਼ ਕਰਨ ਦੇ ਬਰਾਬਰ ਹੈ।