ਨਕੋਦਰ, 15 ਫਰਵਰੀ : ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨਾਂ ਦੀਆਂ ਮੰਗਾਂ ਸਬੰਧੀ 16 ਫਰਵਰੀ ਦੇ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਦਾ ਪੰਜਾਬ ਨੰਬਰਦਾਰ ਯੂਨੀਅਨ ਸਮਰਾ (643) ਪੂਰਨ ਤੌਰ ਤੇ ਸਮਰਥਨ ਕਰਦੀ ਹੈ ਅਸੀਂ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਅਗਵਾਈ ਵਿੱਚ ਕਿਸਾਨਾਂ ਦਾ ਡਟਕੇ ਸਾਥ ਦੇਵਾਂਗੇ।
ਇਹ ਵਿਚਾਰ ਸ੍ਰ ਹਰਕੰਵਲ ਸਿੰਘ ਮੁੰਧ ਜਿਲ੍ਹਾ ਪ੍ਰਧਾਨ ਨੰਬਰਦਾਰ ਯੂਨੀਅਨ ਜਲੰਧਰ ਦਿਹਾਤੀ ਅਤੇ ਸ੍ਰ ਸੁਰਜੀਤ ਸਿੰਘ ਨਨਹੇੜਾ ਕਾਰਜਕਾਰੀ ਸੂਬਾ ਪ੍ਰਧਾਨ ਪੰਜਾਬ ਨੇ ਨੰਬਰਦਾਰ ਯੂਨੀਅਨ ਨਕੋਦਰ ਦੀ ਹੋਈ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਨਾਲ ਹਮੇਸ਼ਾਂ ਧੋਖਾ ਕਰਦੀ ਆ ਰਹੀ ਹੈ, ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਲਈ ਪਹਿਲਾਂ ਵਾਅਦੇ ਕਰਦੀ ਹੈ ਫਿਰ ਮੁੱਕਰ ਜਾਂਦੀ ਹੈ ਜ਼ੋ ਕਿਸਾਨਾਂ ਨਾਲ ਵਿਸ਼ਵਾਸ਼ਘਾਤ ਹੈ। ਕਿਸਾਨ ਸਖਤ ਮਿਹਨਤ ਕਰਕੇ ਫਸਲਾਂ ਉਗਾਉਂਦੇ ਹਨ ਅਤੇ ਜਦੋ ਉਹ ਆਪਣੀ ਫ਼ਸਲ ਮੰਡੀ ਵਿੱਚ ਵੇਚਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਫ਼ਸਲ ਦਾ ਪੂਰਾ ਰੇਟ ਨਹੀਂ ਮਿਲਦਾ, ਐਮ ਐਸ ਪੀ ਨਹੀਂ ਦਿੱਤੀ ਜਾਂਦੀ। ਕਿਸਾਨਾਂ ਵਕੋਂ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਵਿੱਚ ਸਾਡੀ ਯੂਨੀਅਨ ਵੱਧ ਚੜ੍ਹਕੇ ਹਿੱਸਾ ਪਾਵੇਗੀ।
ਸ੍ਰ ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸ੍ਰ ਸੁਰਜੀਤ ਸਿੰਘ ਨਨਹੇੜਾ ਸੂਬਾ ਕਾਰਜਕਾਰੀ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਆਲਮਪੁਰ ਪਟਿਆਲਾ, ਕੁਲਦੀਪ ਸਿੰਘ ਬੇਲੇਵਾਲ, ਗੁਰਪ੍ਰੀਤ ਸਿੰਘ ਪਾਤੜਾਂ, ਅੰਮ੍ਰਿਤਪਾਲ ਸਿੰਘ ਮਾਨਸਾ ,ਰਾਜ ਕੁਮਾਰ ਮਹਿੰਮੀ ਜ਼ਿਲ੍ਹਾ ਜਨਰਲ ਸਕੱਤਰ ਜਲੰਧਰ ਦਿਹਾਤੀ, ਹਰਦਿਆਲ ਸਿੰਘ ਸਰਕ ਪੁਰ ਸੀਨੀਅਰ ਵਾਇਸ ਪ੍ਰਧਾਨ, ਬਲਜੀਤ ਸਿੰਘ ਲਿੱਤਰਾਂ ਸੀਨੀਅਰ ਵਾਇਸ ਪ੍ਰਧਾਨ, ਕੁਲਰਾਜ ਸਿੰਘ ਮੁਹੇਮ ਸੀਨੀਅਰ ਵਾਇਸ ਪ੍ਰਧਾਨ, ਹਰਨੇਕ ਸਿੰਘ ਸਿੱਧੂਪੁਰ ਵਾਈਸ ਪ੍ਰਧਾਨ ਜਲੰਧਰ,ਸੰਤੋਖ ਸਿੰਘ ਤਲਵੰਡੀ ਭਰੋ , ਗੁਰਮਿੰਦਰ ਸਿੰਘ ਕੈਂਥ ਜਨਰਲ ਸਕੱਤਰ, ਰਤਨ ਰਾਏ ਕੈਸ਼ੀਅਰ, ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੀਨੀਅਰ ਆਗੂਆਂ ਵਿੱਚ ਗੁਰਸ਼ਰਨਜੀਤ ਸਿੰਘ ਰਸੂਲਪੁਰ, ਸ਼ਿਵਰਾਜ ਸਿੰਘ ਸੰਧੂ, ਨਰਿੰਦਰ ਸਿੰਘ ਸੰਘੇੜਾ, ਸੁਖਦੇਵ ਸਿੰਘ ਦਰਗਾਬਾਦ ਆਦਿ ਹਾਜਿਰ ਸਨ।