ਬਟਾਲਾ, 15 ਫਰਵਰੀ 2024- ਪ੍ਰਸ਼ੋਤਮ ਸਿੰਘ ਚਿੱਬ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਫ਼ੌਜ ਵਿਚ ਭਰਤੀ ਦਾ ਨੋਟੀਫਿਕੇਸ਼ਨ www.joinindianarmy.nic.in ਵੈੱਬਸਾਈਟ ’ਤੇ ਜਾਰੀ ਕੀਤਾ ਗਿਆ ਹੈ। ਭਾਰਤੀ ਸੈਨਾ ਵਿਚ ਭਰਤੀ ਹੋਣ ਦੇ ਚਾਹਵਾਨ ਪ੍ਰਾਰਥੀ 22-03-2024 ਤੱਕ ਆਨਲਾਈਨ ਫਾਰਮ ਅਪਲਾਈ ਕਰ ਸਕਦੇ ਹਨ।
ਉਨਾਂ ਅੱਗੇ ਦੱਸਿਆ ਕਿ ਜਿਨਾਂ ਪ੍ਰਾਰਥੀਆਂ ਦੀ ਉਮਰ 17 ਤੋਂ 21 ਸਾਲ ਹੈ, ਕੱਦ 170 ਸੈਂਟੀਮੀਟਰ, ਛਾਤੀ 77/82 ਸੈਂਟੀਮੀਟਰ, ਭਾਰ 50 ਕਿੱਲੋ ਹੈ ਅਤੇ ਜਿਨ੍ਹਾਂ ਦੀ ਵਿੱਦਿਅਕ ਯੋਗਤਾ ਘੱਟ ਤੋਂ ਘੱਟ ਦਸਵੀਂ ਪਾਸ ਹੈ, ਉਹ ਇਸ ਭਰਤੀ ਲਈ ਫ਼ੌਜ ਦੀ ਵੈੱਬਸਾਈਟ www.joinindianarmy.nic.in ’ਤੇ ਅਪਲਾਈ ਕਰ ਸਕਦੇ ਹਨ।
ਉਨਾਂ ਅੱਗੇ ਦੱਸਿਆ ਕਿ ਇਸ ਭਰਤੀ ਲਈ ਅਪਲਾਈ ਕਰਨ ਤੋਂ ਬਾਅਦ ਪ੍ਰਾਰਥੀਆਂ ਦੀ ਚੋਣ ਲਈ ਲਿਖਤੀ ਪ੍ਰੀਖਿਆ ਲਈ ਜਾਵੇਗੀ ਅਤੇ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਪ੍ਰਾਰਥੀਆਂ ਦਾ ਫਿਜ਼ੀਕਲ ਟੈੱਸਟ ਲਿਆ ਜਾਵੇਗਾ। ਲਿਖਤੀ ਅਤੇ ਫਿਜ਼ੀਕਲ ਟੈੱਸਟ ਪਾਸ ਕਰਨ ਵਾਲੇ ਪ੍ਰਾਰਥੀਆਂ ਦਾ ਅੰਤ ਵਿਚ ਮੈਡੀਕਲ ਟੈੱਸਟ ਲਿਆ ਜਾਵੇਗਾ। ਇਸ ਭਰਤੀ ਲਈ ਖਿਡਾਰੀਆਂ, ਐਨ.ਸੀ.ਸੀ ਸਰਟੀਫਿਕੇਟ ਅਤੇ ਡਿਪਲੋਮਾ/ਆਈ.ਟੀ.ਆਈ ਹੋਲਡਰਾਂ ਲਈ ਬੋਨਸ ਪੁਆਇੰਟ ਵੀ ਰੱਖੇ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਚਾਹਵਾਨ ਪ੍ਰਾਰਥੀ ਵੈੱਬਸਾਈਟ ’ਤੇ ਇਸ ਭਰਤੀ ਲਈ ਵੱਧ ਤੋਂ ਵੱਧ ਰਜਿਸਟਰ ਕਰਨ। ਉਨਾਂ ਦੱਸਿਆ ਕਿ ਸੀ-ਪਾਇਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਇਸ ਭਰਤੀ ਲਈ ਮੁਫ਼ਤ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਜੋ ਪ੍ਰਾਰਥੀ ਇਹ ਟਰੇਨਿੰਗ ਕਰਨ ਦੇ ਚਾਹਵਾਨ ਹਨ ਉਹ ਸੀ-ਪਾਇਟ ਕੈਂਪ ਡੇਰਾ ਬਾਬਾ ਨਾਨਕ ਨਾਲ ਸੰਪਰਕ ਕਰ ਸਕਦੇ ਹਨ।