ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਪ੍ਰਵਾਸੀਆਂ ਦੇ ਆਵਾਗਮਨ ਸਬੰਧੀ ਜਾਣਕਾਰੀ ਇਕੱਠੀ ਕਰਨ ਅਤੇ ਬਿਹਤਰ ਇੰਟਰ-ਸਟੇਟ ਤਾਲਮੇਲ ਲਈ ਐੱਨ ਐੱਮ ਆਈ ਐੱਸ ਦੀ ਵਰਤੋਂ ਕਰਨ ਲਈ ਲਿਖਿਆ ਹੈ
ਭਾਰਤ ਸਰਕਾਰ ਨੇ ਸਪੈਸ਼ਲ ਸ਼੍ਰਮਿਕ ਟ੍ਰੇਨਾਂ ਅਤੇ ਬੱਸਾਂ ਰਾਹੀਂ ਪ੍ਰਵਾਸੀ ਵਰਕਰਾਂ ਦੇ ਆਵਾਗਮਨ ਨੂੰ ਪ੍ਰਵਾਨਗੀ ਦਿੱਤੀ ਹੈ ਤਾਂ ਜੋ ਉਹ ਆਪਣੇ ਮੂਲ ਸਥਾਨਾਂ ਤੱਕ ਪਹੁੰਚ ਸਕਣ।
ਪ੍ਰਵਾਸੀਆਂ ਦੀ ਆਵਾਜਾਈ ਦੇ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਰਾਜਾਂ ਵਿੱਚ ਫਸੇ ਵਿਅਕਤੀਆਂ ਦੇਆਵਾਗਮਨ ਅਸਾਨ ਕਰਨ ਰਾਸ਼ਟਰੀਆਪਦਾ ਪ੍ਰਬੰਧਨ ਅਥਾਰਿਟੀ(ਐੱਨਡੀਐੱਮਏ) ਨੇ ਇੱਕ ਔਨਲਾਈਨ ਡੈਸ਼ ਬੋਰਡ-ਰਾਸ਼ਟਰੀ ਪ੍ਰਵਾਸੀ ਸੂਚਨਾ ਪ੍ਰਣਾਲੀ ਨੂੰ ਵਿਕਸਿਤ ਕੀਤਾ ਹੈ।
ਇਹ ਔਨਲਾਈਨ ਪੋਰਟਲ ਪ੍ਰਵਾਸੀ ਕਾਮਿਆਂ ਸਬੰਧੀ ਇੱਕ ਜਾਣਕਾਰੀ ਭੰਡਾਰ ਨੂੰ ਬਣਾਈ ਰੱਖੇਗਾ ਅਤੇ ਮੂਲ ਸਥਾਨਾਂ ਤੇ ਉਹਨਾਂ ਦੇ ਸੁਚਾਰੂ ਆਵਾਗਮਨ ਨੂੰ ਅਸਾਨ ਬਣਾਉਣ ਲਈ ਇੰਟਰ ਸਟੇਟਸੰਚਾਰ ਅਤੇ ਤਾਲਮੇਲ ਵਿੱਚ ਮਦਦ ਕਰੇਗਾ।ਇਸ ਨਾਲ ਕਈ ਵਾਧੂ ਲਾਭ ਹਨ ਜਿਵੇਂ ਸੰਪਰਕ ਭਾਲ,ਜਿਹੜੀ ਕਿ ਕੋਵਿਡ 19 ਦੀ ਰੋਕਥਾਮ ਦੇ ਕੰਮ ਵਿੱਚ ਸਹਾਈ ਹੋ ਸਕਦਾ ਹੈ।
ਪ੍ਰਵਾਸ ਕਰਨ ਵਾਲੇ ਵਿਅਕਤੀਆਂ ਨਾਲ ਸਬੰਧਿਤ ਪ੍ਰਮੁੱਖ ਡੇਟਾ ਜਿਵੇਂ ਨਾਂ, ਉਮਰ,ਮੋਬਾਈਲ ਨੰਬਰ,ਚਲਣ ਅਤੇ ਪਹੁੰਚਣ ਦਾ ਜ਼ਿਲ੍ਹਾ, ਯਾਤਰਾ ਦੀ ਮਿਤੀ ਆਦਿ ਜਿਹੜੀ ਕਿ ਰਾਜਾਂ ਨੇ ਪਹਿਲਾਂ ਹੀ ਇਕੱਠੀ ਕੀਤੀ ਹੈ, ਨੂੰ ਅਪਲੋਡ ਕੀਤਾ ਗਿਆ ਹੈ।
ਇਸ ਨਾਲ ਰਾਜ ਇਹ ਅਨੁਮਾਨ ਲਾਉਣ ਦੇ ਸਮਰੱਥ ਹੋਣਗੇ ਕਿ ਕਿੰਨੇ ਲੋਕ ਜਾ ਰਹੇ ਹਨ ਅਤੇ ਕਿੰਨੇ ਬਾਹਰਲੇ ਰਾਜਾਂ ਤੋਂ ਆਏ ਹਨ।ਕੋਵਿਡ 19 ਦੇ ਦੌਰ ਵਿੱਚ ਮੋਬਾਈਲ ਨੰਬਰਾਂ ਰਾਹੀਂ ਸੰਪਰਕ ਟ੍ਰੇਸਿੰਗ ਅਤੇ ਆਵਾਗਮਨ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ।