ਰੂਪਨਗਰ, 13 ਫਰਵਰੀ 2024 : ਰੋਪੜ ਵਿਚ ਸਤਲੁਜ ਦਰਿਆ ਦੇ ਕੰਢੇ ਰਾਮਸਰ ਸਾਈਟ ਨੈਸ਼ਨਲ ਵੈਟ ਲੈਂਡ ਵਿਚ ਬਣੇ ਬਰਡਸ ਵਾਚ ਸੈਂਟਰ ਵਿਖੇ ਅੱਜ ਸਵੇਰੇ ਹਲਕਾ ਵਿਧਾਇਕ ਦਿਨੇਸ਼ ਚੱਡਾ ਆਪਣੀ ਟੀਮ ਸਮੇਤ ਪਹੁੰਚੇ। ਜਿਨ੍ਹਾਂ ਨੇ ਉੱਥੇ ਮਹਿਕਮੇ ਦੇ ਅਧਿਕਾਰੀਆਂ ਨਾਲ ਦੂਰਬੀਨਾਂ ਰਾਹੀਂ ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਪੰਛੀਆਂ ਨੂੰ ਦੇਖਿਆ, ਜਿਨਾਂ ਵਿਚ ਮੁੱਖ ਤੌਰ ਤੇ ਕੂੰਜਾਂ ਦੀ ਡਾਰ ਕਹੇ ਜਾਣ ਵਾਲੇ ਹਿਮਾਲਿਆ ਤੋਂ ਵੀ ਉੱਤੇ 29500 ਫੁੱਟ ਉਤੇ ਉੱਡਣ ਵਾਲੇ ਬਾਰ ਹੈਡਡਗੀਜ ਪੰਛੀਆਂ ਨੂੰ ਦੇਖਿਆ।
ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਚੱਢਾ ਨੇ ਦੱਸਿਆ ਕਿ ਇਸ ਵਾਰ ਦੇ ਪ੍ਰੀਲਿਮਨਰੀ ਸੈਂਸਸ ਦੇ ਮੁਤਾਬਕ ਰੋਪੜ ਕਈ ਦੇਸ਼ਾਂ ਤੋਂ 1500 ਦੇ ਕਰੀਬ ਪੰਛੀ ਆਏ, ਜਿਨਾਂ ਚ ਮੁੱਖ ਤੌਰ ਉਤੇ ਸੈਂਟਰਲ ਏਸ਼ੀਆ, ਮੰਗੋਲੀਆ, ਤਜ਼ਾਕਿਸਤਾਨ, ਸਾਇਬੇਰੀਆ, ਰਸੀਆ ਅਤੇ ਉਜ਼ਬੇਕਿਸਤਾਂਨ ਦੇਸ਼ਾਂ ਤੋਂ ਆਉਂਦੇ ਹਨ। ਮੁੱਖ ਤੌਰ ‘ਤੇ ਆਏ ਪੰਛੀਆਂ ਚ ਬਾਰ ਹੈਡਡਗੀਜ, ਕਾਮਨ ਕੂਟ, ਗਰੇ ਲੇਗ ਗੀਜ਼, ਗਰੇਟ ਕਰਮੋਰੈਂਟ, ਗਰੇਟ ਕ੍ਰਿਸਟਡ ਗਰੀਵ, ਲਿਟਲ ਗਰੀਵ, ਰੈਡ ਕ੍ਰਿਸਟਡ ਪੋਰਚਰਡ ਆਦਿ ਸ਼ਾਮਿਲ ਹਨ।
ਇਸ ਮੌਕੇ ਉਤੇ ਹਲਕਾ ਵਿਧਾਇਕ ਅਤੇ ਟੀਮ ਵੱਲੋਂ ਜਿੱਥੇ ਬਰਡਸਵਾਰ ਸੈਂਟਰ ਦੇ ਵਿੱਚ ਤ੍ਰਿਵੇਣੀ ਦੇ ਦਰਖਤ ਲਗਾਏ ਗਏ। ਉਥੇ ਹੀ ਪੰਛੀਆਂ ਨਾਲ ਸੰਬੰਧਿਤ ਕੁਇਜ਼ ਮੁਕਾਬਲਿਆਂ ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ।
ਹਲਕਾ ਵਿਧਾਇਕ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਬਰਡ ਬਾਚ ਸੈਂਟਰ ਨੂੰ ਹੋਰ ਅਪਡੇਟ ਕਰਕੇ ਇੱਥੇ ਆਮ ਲੋਕਾਂ ਲਈ ਮਾਈਗਰੇਟਰੀ ਅਤੇ ਲੋਕਲ ਪੰਛੀਆਂ ਨੂੰ ਦੇਖਣ ਦੇ ਇੰਤਜ਼ਾਮ ਕਰਵਾਏ ਜਾਣ।
ਇਸ ਮੌਕੇ ਉਹਨਾਂ ਨਾਲ ਕੁਲਰਾਜ ਸਿੰਘ ਡੀ.ਐਫ.ਓ ਵਾਇਲਡ ਲਾਈਫ, ਸ਼ਿਵ ਕੁਮਾਰ ਲਾਲਪੁਰ, ਸੁਰਜਨ ਸਿੰਘ, ਭਾਗ ਸਿੰਘ ਮਦਾਨ, ਵਿਕਰਾਂਤ ਚੌਧਰੀ, ਸੁਰਿੰਦਰ ਸਿੰਘ, ਅਮ੍ਰਿਤਪਾਲ ਸਿੰਘ ਪੱਪੀ, ਸਤਨਾਮ ਸਿੰਘ ਗਿੱਲ, ਚੇਤਨ ਕਾਲੀਆ, ਪਰਮਿੰਦਰਬੀਰ ਸਿੰਘ ਚੀਮਾਂ ਆਦਿ ਹਾਜ਼ਿਰ ਸਨ।