ਮੁੰਬਈ, 2 ਜੁਲਾਈ, 2020 : ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਜੀ ਵੀ ਕੇ ਗਰੁੱਪ ਦੇ ਚੇਅਰਮੈਨ ਡਾ. ਜੀ ਵੀ ਕੇ ਰੈਡੀ, ਮੁੰਬਈ ਕੌਮਾਂਤਰੀ ਹਵਾਈ ਅੱਡੇ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਤੇ ਹੋਰਨਾਂ ਖਿਲਾਫ ਮੁੰਬਈ ਹਵਾਈ ਅੱਡੇ ਦ ਵਿਕਾਸ ਦੇ ਨਾਂ ‘ਤੇ 800 ਕਰੋੜ ਰੁਪਏ ਦੀਆਂ ਬੇਨਿਯਮੀਆਂ ਕਰਨ ਦੇ ਮਾਮਲੇ ਵਿਚ ਐਫ ਆਈ ਆਰ ਦਰਜ ਕੀਤੀ ਹੈ। ਐਫ ਆਈ ਆਰ ਮੁਤਾਬਕ ਇਹਨਾਂ ਮੁਲਜ਼ਮਾਂ ਨੇ 2012 ਤੋਂ 2018 ਤੱਕ ਮੁੰਬਈ ਹਵਾਈ ਅੱਡੇ ਦ ਵਿਕਾਸ ਦੇ ਨਾਂ ‘ਤੇ 800 ਕਰੋੜ ਰੁਪਏ ਦੀਆਂ ਬੇਨਿਯਮੀਆਂ ਕੀਤੀਆਂ ਹਨ।