ਅੰਮ੍ਰਿਤਸਰ : ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜਾਤੀ ਵਿਤਕਰੇ ਨੂੰ ਠੱਲ੍ਹਣ ਅਤੇ ‘ਮਾਨਸਿ ਕੀ ਜਾਤਿ ਸਭੈ ਏਕੋ ਪਹਿਚਾਨਬੋ’ ਦੇ ਸੰਕੰਲਪ ਨੂੰ ਪੂਰਿਆਂ ਕਰਨ ਲਈ ਸਿੰਘ ਸਾਹਿਬ ਵੱਲੋਂ ਜਾਰੀ ਹੁਕਮਨਾਮੇਂ ਨੂੰ ਅਮਲ ‘ਚ ਲਿਆਂਦਾ ਜਾਵੇ।
ਉਨ੍ਹਾ ਨੇ ਕਿਹਾ ਕਿ ਪਿੰਡਾਂ ‘ਚ ਸਮਸ਼ਾਨਘਾਟ ਅਤੇ ਗੁਰਦੁਆਰੇ ਇੱਕ ਕਰਨ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਆਦੇਸ਼ਾਂ ਦੀ ਪਾਲ੍ਹਣਾ ਨੂੰ ਯਕੀਨੀ ਬਣਾੳਂਣ ਲਈ ਜਥੇਦਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਮੁੱਚੀਆਂ ਸਿੱਖ ਸੰਸਥਾਂਵਾਂ ਨੂੰ ਨਿਰਦੇਸ਼ ਦੇਣ। ਉਨ੍ਹਾ ਨੇ ਇਹ ਵੀ ਮੰਗ ਕੀਤੀ ਹੈ ਕਿ ਸ਼੍ਰੌਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸਕ ਸਥਾਨ ਸ਼੍ਰੀ ਆਨੰਦਪੁਰ ਸਾਹਿਬ ਨੂੰ ਅਜੋਕੇ ਅਤਿ ਆਧੁਨਿਕ ਤੇ ਆਲੀਸ਼ਾਨ ਦਿੱਖ ‘ਚ ਤਬਦੀਲ ਕਰਨ ਲਈ ਸ਼੍ਰੋਮਣੀ ਕਮੇਟੀ ਬਣਦਾ ਫਰਜ਼ ਨਿਭਾਵੇਂ।
ਇਸ ਮੌਕੇ ਉਨ੍ਹਾ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਜਿੰਦਗੀ ਦੇ ਹਰ ਪਹਿਲੂ ਅਤੇ ਵਿਸ਼ੇਸ਼ਤਾਂਵਾਂ ਨੂੰ ਵਡਿਆਉਂਣ ਦੇ ਉਦੇਸ਼ ਨੂੰ ਲੈਕੇ ਧਾਰਮਿਕ ਯੂਨੀਵਰਸਿਟੀ ‘ਚ ਬਾਬਾ ਜੀਵਨ ਸਿੰਘ ਦੇ ਨਾ ਤੇ ‘ਚੇਅਰ’ ਸਥਾਪਿਤ ਕਰਕੇ ਖੋਜ ਕਾਰਜ ਸ਼ੁਰੂ ਕਰਨ ਲਈ ਪ੍ਰਸਤਾਵ ਸਿੱਖਾਂ ਦੀ ਮਿੰਨੀ ਪਾਰਲੀਮੈਂਟ ‘ਚ ਪਾਸ ਕਰਨ ਲਈ ਮਤਾ ਲਿਆਉਂਣ।
ਉਨ੍ਹਾ ਨੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਡਾਕਟਰ ਰਾਗਨੀ ਸ਼ਰਮਾ ਨੂੰ ਚੇਅਰ ਤੇ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ।