ਤੁਰਕੀ , 4 ਦਸੰਬਰ 2023 : ਪਾਕਿਸਤਾਨ ਤੋਂ ਬਾਅਦ ਤੁਰਕੀ ਵਿੱਚ ਜ਼ਬਰਦਸਤ ਭੂਚਾਲ ਕਾਰਨ ਧਰਤੀ ਕੰਬ ਗਈ ਹੈ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਲੋਕ ਡਰ ਗਏ। ਭੂਚਾਲ ਦੇ ਤੇਜ਼ ਝਟਕਿਆਂ ਦੇ ਕਾਰਨ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। ਮੱਧਮ ਤੀਬਰਤਾ ਦਾ ਇਹ ਭੂਚਾਲ ਉੱਤਰ ਪੱਛਮੀ ਤੁਰਕੀ ਵਿੱਚ ਸੋਮਵਾਰ ਨੂੰ ਆਇਆ।
ਆਫ਼ਤ ਪ੍ਰਬੰਧਨ ਏਜੰਸੀ ਏਐਫਏਡੀ ਦੇ ਅਨੁਸਾਰ, 5.1 ਤੀਬਰਤਾ ਦੇ ਭੂਚਾਲ ਦਾ ਕੇਂਦਰ ਬਰਸਾ ਸੂਬੇ ਦੇ ਜੈਮਲਿਕ ਸ਼ਹਿਰ ਦੇ ਨੇੜੇ ਮਾਰਮਾਰਾ ਸਾਗਰ ਵਿੱਚ ਸੀ। ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 10:42 ਵਜੇ (ਅੰਤਰਰਾਸ਼ਟਰੀ ਸਮੇਂ ਅਨੁਸਾਰ 7:42 ਵਜੇ) ਸਮੁੰਦਰ ਵਿੱਚ ਤਕਰੀਬਨ ਨੌਂ ਕਿਲੋਮੀਟਰ ਦੀ ਡੂੰਘਾਈ ਵਿੱਚ ਆਇਆ।