ਸਰੀ -ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕਿਹਾ ਹੈ ਕਿ ਕੈਨੇਡਾ, ਇਸਲਾਮਿਕ ਸਟੇਟ ਖਿਲਾਫ਼ ਲੜਾਈ ਜਾਰੀ ਰੱਖੇਗਾ ਅਤੇ ਕੈਨੇਡਾ ਦੀਆਂ ਫੌਜੀ ਟੀਮਾਂ ਅਗਲੇ ਮਾਰਚ ਤਕ ਇਰਾਕ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਰਹਿਣਗੀਆਂ।ਵਰਨਣਯੋਗ ਹੈ ਕਿ ਕੈਲੇਡਾ ਦੇ ਇਸ ਮਿਸ਼ਨ ਦੀ ਸ਼ੁਰੂਆਤ ਅਕਤੂਬਰ 2014 ਵਿਚ ਹੋਈ ਸੀ ਅਤੇ ਇਸ ਮਿਸ਼ਨ ਦੇ ਖਤਮ ਹੋਣ ਵਿਚ ਸਿਰਫ ਇਕ ਦਿਨ ਹੀ ਬਾਕੀ ਸੀ ਕਿ ਇਸ ਵਿਚ ਵਾਧਾ ਕਰ ਦਿੱਤਾ ਗਿਆ ਹੈ।ਲਿਬਰਲ ਸਰਕਾਰ ਨੇ ਪਹਿਲਾਂ ਇਸ ਮਿਸ਼ਨ ਸਬੰਧੀ ਟਰੂਪਸ ਦੀ ਗਿਣਤੀ 850 ਤੱਕ ਸੀਮਤ ਰੱਖੀ ਗਈ ਪਰ ਬੀਤੇ ਕੁਝ ਸਮੇਂ ਵਿਚ ਕੁਝ ਟਰੁਪਸ ਨੂੰ ਵਾਪਿਸ ਵੀ ਬੁਲਾ ਲਿਆ ਗਿਆ ਸੀ।