ਰੂਪਨਗਰ, 28 ਜੂਨ 2020 – ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੇ ਰੂਪਨਗਰ ਵਿਧਾਨ ਸਭਾ ਹਲਕੇ ਦੇ ਸੇਵਾਦਾਰ ਬਰਿੰਦਰ ਸਿੰਘ ਢਿੱਲੋ ਦੇ ਵੱਲੋਂ ਅੱਜ ਨੀਲੇ ਕਾਰਡਾਂ ਤੇ ਹਲਕੇ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਆਗੂਆ ਨਾਲ ਮੀਟਿੰਗ ਕੀਤੀ। ਇਸ ਦੌਰਾਨ ਬਲਾਕ ਸੰਮਤੀ ਰੂਪਨਗਰ ਦੇ ਚੇਅਰਮੈਨ ਰੁਪਿੰਦਰ ਸਿੰਘ ਚੈੜੀਆ ਅਤੇ ਬਲਾਕ ਸੰਮਤੀ ਨੂਰਪੁਰਬੇਦੀ ਦੇ ਚੇਅਰਮੈਨ ਪ੍ਰੇਮ ਦਾਸ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।
ਇਸ ਮੌਕੇ ‘ਤੇ ਇਨ੍ਹਾਂ ਆਗੂਆ ਨਾਲ ਗੱਲ-ਬਾਤ ਕਰਦਿਆਂ ਢਿਲੋਂ ਨੇ ਕਿਹਾ ਕਿ ਹਲਕੇ ਵਿੱਚ ਨੀਲੇ ਕਾਰਡਾਂ ਦੇ ਕੱਟਣ ਨੂੰ ਲੈ ਕੇ ਵਿਰੋਧੀਆਂ ਵੱਲੋਂ ਕਈ ਤਰ੍ਹਾਂ ਦੀਆ ਅਫ਼ਵਾਹਾਂ ਫੈਲਾਈਆ ਜਾ ਰਹੀਆਂ ਹਨ ਜਦ ਕਿ ਕਿਸੇ ਵੀ ਲੋੜਵੰਦ ਦਾ ਨੀਲਾ ਕਾਰਡ ਨਹੀਂ ਕੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੁੱਝ ਅਜਿਹੇ ਲੋਕਾ ਦੇ ਨੀਲੇ ਕਾਰਡ ਬਣੇ ਹੋਏ ਹਨ ਜੋ ਇਸਦੇ ਨਿਯਮ ਤੇ ਸ਼ਰਤਾਂ ਪੂਰੀਆਂ ਨਹੀਂ ਕਰਦੇ ਤੇ ਲੋੜਵੰਦਾ ਦਾ ਹੱਕ ਮਾਰ ਰਹੇ ਹਨ ਉਨ੍ਹਾਂ ਦੇ ਕਾਰਡ ਕੱਟੇ ਜਾ ਰਹੇ ਹਨ। ਢਿੱਲੋਂ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਸੂਬੇ ਦੇ ਕਈ ਵਿਧਾਨ ਸਭਾ ਹਲਕਿਆ ਵਿੱਚ ਕੁੱਲ ਅਬਾਦੀ ਦੇ 80 ਪ੍ਰਤੀਸ਼ਤ ਤੋ ਵੀ ਵੱਧ ਲੋਕਾ ਦੇ ਨੀਲੇ ਕਾਰਡ ਬਣਾ ਦਿੱਤੇ ਗਏ ਜਿਸ ਕਾਰਨ ਕਈ ਅਸਲ ਲੋੜਵੰਦ ਇਹ ਸੁਵਿਧਾ ਲੈਣ ਤੋ ਵਾਂਝੇ ਰਹਿ ਗਏ ਹਨ।
ਜਦ ਕਿ ਹੁਣ ਉਨ੍ਹਾਂ ਲੋੜਵੰਦਾ ਦੀ ਪਛਾਣ ਕਰਕੇ ਉਨਾ ਨੂੰ ਸਰਕਾਰ ਦੀ ਇਸ ਯੋਜਨਾ ਦੇ ਅਧੀਨ ਲਿਆਦਾ ਜਾ ਰਿਹਾ ਹੈ ਜਿਸ ਦੇ ਲਈ ਮੁੱਖ ਮੰਤਰੀ ਦੇ ਆਦੇਸ਼ਾ ਤੋ ਬਾਅਦ ਸਬੰਧਤ ਅਧਿਕਾਰੀ ਇਸ ਕੰਮ ਵਿੱਚ ਜੁੱਟ ਗਏ ਹਨ। ਢਿੱਲੋਂ ਨੇ ਕਿਹਾ ਕਿ ਨੀਲੇ ਕਾਰਡਾਂ ਦੀ ਸੁਵਿਧਾ ਵਿੱਚ ਕਿਸੇ ਨਾਲ ਵੀ ਰਾਜਨੀਤਕ ਤੌਰ ‘ਤੇ ਜਾਤ-ਪਾਤ,ਧਰਮ ਦੇ ਤੌਰ ‘ਤੇ ਪੱਖਪਾਤ ਨਹੀਂ ਹੋਣ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਅਸਲ ਲੋੜਵੰਦਾ ਨੂੰ ਇਹ ਸੁਵਿਧਾ ਦੇਣ ਦੀ ਬਜਾਏ ਇਸਤੇ ਗੁਮਰਾਹਕੁਨ ਰਾਜਨੀਤੀ ਕਰ ਜ਼ਰੂਰਤਮੰਦਾ ਦਾ ਮਜਾਕ ਉਡਾਇਆ ਹੈ ਤੇ ਉਨ੍ਹਾਂ ਦੇ ਹੱਕ ਤੇ ਡਾਕਾ ਮਾਰਿਆ ਹੈ। ਇਸ ਦੌਰਾਨ ਬਰਿੰਦਰ ਢਿੱਲੋ ਨੇ ਹਲਕੇ ਦੇ ਪਿੰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਲੈ ਕੇ ਵੀ ਚਰਚਾ ਕੀਤੀ ਤੇ ਵਿਉਤਬੰਦੀ ਬਣਾਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਗ੍ਰਾਟਾਂ ਭੇਜੀਆਂ ਜਾ ਰਹੀਆਂ ਤੇ ਇਹ ਪੈਸਾ ਸਹੀ ਥਾਂ ਤੇ ਲੱਗੇ ਅਤੇ ਲੋਕਾ ਨੂੰ ਇਸਦਾ ਫਾਇਦਾ ਮਿਲ ਸਕੇ ਇਸਦੇ ਲਈ ਯੋਜਨਾਬਦ ਤਰੀਕੇ ਨਾਲ ਇਨਾ ਗ੍ਰਾਟਾ ਦੀ ਵਰਤੋਂ ਕੀਤੀ ਜਾਵੇਗੀ।
ਢਿੱਲੋ ਨੇ ਕਿਹਾ ਕਿ ਇਨ੍ਹਾਂ ਗ੍ਰਾਂਟਾਂ ਵਿੱਚ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ ਜਦ ਕਿ ਅਕਾਲੀ ਦਲ ਨੇ ਆਪਣੇ ਰਾਜ ਸਮੇਂ ਕਾਂਗਰਸੀ ਪੰਚਾਇਤਾ ਵਾਲੇ ਪਿੰਡਾਂ ਨਾਲ ਪੱਖਪਾਤ ਕਰਕੇ ਇਨ੍ਹਾਂ ਪਿੰਡਾਂ ਦੇ ਵਿਕਾਸ ਵਿੱਚ ਰੁਕਾਵਟਾਂ ਖੜੀਆਂ ਕੀਤੀਆਂ ਸਨ ਪਰ ਹੁਣ ਕਾਂਗਰਸ ਸਰਕਾਰ ਦੇ ਰਾਜ ਵਿੱਚ ਕਿਸੇ ਵੀ ਪਿੰਡ ਦਾ ਰਾਜਨੀਤਕ ਪੱਖਪਾਤ ਨਹੀਂ ਕੀਤਾ ਜਾਵੇਗਾ।ਉਨਾ ਕਿਹਾ ਕਿ ਜਿਹੜੇ ਵਿਕਾਸ ਕਾਰਜਾਂ ਨਾ ਹੋਣ ਕਾਰਨ ਲੋਕਾ ਨੂੰ ਸਮੱਸਿਆਵਾ ਦਰਪੇਸ਼ ਆ ਰਹੀਅ ਹਨ ਉਨਾ ਨੂੰ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ। ਇਸ ਮੌਕੇ ਤੇ ਬਲਾਕ ਸੰਮਤੀ ਨੂਰਪੁਰਬੇਦੀ ਦੇ ਚੇਅਰਮੈਨ ਮੋਹਣ ਸਿੰਘ,ਜਰਨੈਲ ਸਿੰਘ ਕਾਬੜਵਾਲ,ਗੁਰਚਰਨ ਸਿੰਘ ਸਰਪੰਚ ਬੇਗਮਪੁਰਾ,ਬਬਲਾ ਸਰਪੰਚ ਪਿੰਡ ਗੋਸਲਾ,ਨੰਦ ਲਾਲ ਮੈਂਬਰ ਬਲਾਕ ਸੰਮਤੀ,ਜਿਲਾ ਪ੍ਰੀਸ਼ਦ ਮੈਂਬਰ ਨਰੇਸ਼ ਚੋਧਰੀ,ਮਨਜੀਤ ਸਿੰਘ ਕਾਲੂ ਸੈਦਪੁਰ,ਕੁਲਵੰਤ ਕੋਰ ਸਰਪੰਚ ਥਲੀ ਕਲਾਂ,ਹਿੰਮਤ ਸਿੰਘ ਬਉਆਣਾ,ਕੇਸਰ ਸਿੰਘ ਜਟਵਾੜ ਆਦਿ ਹਾਜ਼ਰ ਸਨ।