ਰਾਮਬਨ, 31 ਅਗਸਤ -ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਹਮਰਗਲੀ ਪੰਚਾਇਤ ਬਿੰਗਾਰਾ ਇਲਾਕੇ ਵਿਚ ਅਸਥਾਈ ਝੌਂਪੜੀਆਂ ਵਿਚ ਅੱਗ ਲੱਗਣ ਨਾਲ 3 ਵਿਅਕਤੀਆਂ ਦੀ ਜਾਨ ਚੱਲੀ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ।
ਡਿਪਟੀ ਕਮਿਸ਼ਨਰ ਰਾਮਬਨ ਮੁਸਰਤ ਜ਼ਿਆ ਮੁਤਾਬਕ ਦੇਰ ਰਾਤ ਨੂੰ ਅੱਗ ਲੱਗਣ ਤੋਂ ਬਾਅਦ ਜ਼ਖਮੀ ਪੀੜਤਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਲਈ ਉਖੇਰਲ ਦੇ ਪ੍ਰਾਇਮਰੀ ਹੈਲਥ ਸੈਂਟਰ (ਪੀ. ਐਚ. ਸੀ) ਵਿੱਚ ਲਿਜਾਇਆ ਗਿਆ।
ਡੀ. ਸੀ. ਪੀ. ਨੇ ‘ਐਕਸ’ ਤੇ ਕਿਹਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਅੱਗ ਦੀ ਘਟਨਾ ਤੇ ਕਾਰਵਾਈ ਕਰ ਰਿਹਾ ਹੈ ਅਤੇ ਸੂਬਾ ਆਫ਼ਤ ਪ੍ਰਤੀਕਿਰਿਆ ਬਲ ਅਤੇ ਰੈੱਡ ਕਰਾਸ ਫੰਡ ਜ਼ਰੀਏ ਮਦਦ ਦੀ ਪੇਸ਼ਕਸ਼ ਕਰ ਰਿਹਾ ਹੈ। ਅੱਗ ਦੀ ਘਟਨਾ ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਜੰਮੂ-ਕਸ਼ਮੀਰ ਦੇ ਉਪ ਰਾਜਪਾਲ (ਐਲ ਜੀ) ਦਫ਼ਤਰ ਨੇ ਦੁੱਖ ਜ਼ਾਹਰ ਕੀਤਾ ਅਤੇ ਦੁਖੀ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ।
ਦਫ਼ਤਰ ਨੇ ਕਿਹਾ ਕਿ ਰਾਮਬਨ ਦੇ ਬਿੰਗਾਰਾ ਪਿੰਡ ਵਿਚ ਇਕ ਦੁਖ਼ਦ ਅੱਗ ਦੀ ਘਟਨਾ ਵਿੱਚ ਕੀਮਤੀ ਜਾਨਾਂ ਦੇ ਨੁਕਸਾਨ ਨਾਲ ਬਹੁਤ ਦੁਖੀ ਹਾਂ। ਦੁਖੀ ਪਰਿਵਾਰ ਪ੍ਰਤੀ ਮੇਰੀ ਹਮਦਰਦੀ ਅਤੇ ਜ਼ਖ਼ਮੀਆਂ ਦੇ ਛੇਤੀ ਠੀਕ ਹੋਣ ਦੀ ਪ੍ਰਾਰਥਨਾ ਹੈ। ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।