ਫਰੀਦਕੋਟ, 27 ਜੂਨ 2020 – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਮਹਾਮਾਰੀ ਤੋਂ ਸੂਬੇ ਨੂੰ ਮੁਕਤ ਕਰਨ ਦੇ ਮੰਤਵ ਤਹਿਤ ਮਿਸ਼ਨ ਫਤਿਹ ਚਲਾਇਆ ਗਿਆ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ,ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਅਤੇ ਡਾ.ਰਾਜਿੰਦਰ ਕੁਮਾਰ ਸਿਵਲ ਸਰਜਨ ਫਰੀਦਕੋਟ ਦੀ ਯੋਗ ਅਗਵਾਈ ਹੇਠ ਨੋਵਲ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੀਆਂ ਗਠਿਤ ਟੀਮਾਂ ਵੱਖ-ਵੱਖ ਪਿੰਡ-ਕਸਬਿਆਂ ਦਾ ਦੌਰਾ ਕਰ ਲੋਕਾਂ ਨੂੰ ਜਾਗਰੂਕ ਕਰਕੇ ਘਰ ਰਹਿਣ ਦੀ ਅਪੀਲ ਕਰ ਰਹੀਆਂ ਹਨ।
ਮੀਡੀਆ ਇੰਚਾਰਜ ਕੋਵਿਡ-19 ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਸਥਾਨਕ ਵੈਕਸੀਅਨ ਸਟੋਰ ਤੇ ਸੈਕਟਰ ਜੰਡ ਸਾਹਿਬ ਦੇ ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰ ਅਤੇ ਏ.ਐਨ.ਐਮ ਨੂੰ ਕੋਰੋਨਾ ਦੀ ਸੈਂਪਲਿੰਗ ਤੇਜ ਕਰਨ ਲਈ ਬਾਹਰਲੇ ਸੂਬਿਆਂ ਤੋਂ ਆਏ ਡਰਾਈਰ,ਮਜਦੂਰ ਅਤੇ ਹੋਰ ਕਾਮਿਆਂ,ਸਬਜ਼ੀ,ਫਲ ਫਰੂਟ ਵਿਕ੍ਰੇਤਾ,ਹਲਵਾਈਆਂ ਅਤੇ ਹੋਰ ਰੇਹੜੀਆਂ ਵਾਲਿਆਂ ਨੂੰ ਨੇੜੇ ਦੇ ਫਲੂ ਕਾਰਨਰ ਤੇ ਸ਼ੱਕ ਦੂਰ ਕਰਨ ਲਈ ਕੋਰੋਨਾ ਸੈਂਪਲ ਦੇਣ ਭੇਜਣ ਲਈ ਪ੍ਰੇਰਿਤ ਕਰਨ ਦੀ ਸਲਾਹ ਦਿੱਤੀ।
ਉਨ੍ਹਾਂ ਘਰ ਇਕਾਂਤਵਾਸ ਵਿੱਚ ਰਹਿ ਰਹੇ ਵਿਅਕਤੀਆਂ ਨੂੰ ਕੋਵਾ ਐਪ ਪੰਜਾਬ ਡਾਊਨਲੋਡ ਕਰਵਾਉਣ ਅਤੇ ਮਿਸ਼ਨ ਫਤਿਹ ਨਾਲ ਜੌੜਨ ਲਈ ਅਪੀਲ ਵੀ ਕੀਤੀ। ਇਸ ਮੌਕੇ ਸਟਾਫ ਨੂੰ ਕੋਵਾ ਐਪ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਐਪ ਰਾਹੀ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਕੋਰੋਨਾ ਦੇ ਐਕਟਿਵ ਕੇਸ, ਤੰਦਰੁਸਤ ਹੋਏ ਮਰੀਜ਼,ਕੋਰੋਨਾ ਕਾਰਨ ਹੋਈਆਂ ਮੌਤਾਂ,ਇਕਾਂਤਵਾਸ ਕੀਤੇ ਵਿਅਕਤੀਆਂ ਸਬੰਧੀ ਅੰਕੜਿਆਂ ਤੋਂ ਇਲਾਵਾ ਰੋਜ਼ਾਨਾ ਸਿਹਤ ਸਥਿਤੀ ਭਰਨਾ ਅਤੇ ਕੋਰੋਨਾ ਦੀ ਰੋਕਥਾਮ ਸਬੰਧੀ ਜਾਣਕਾਰੀ ਸ਼ਾਮਲ ਕੀਤੀ ਗਈ ਹੈ,ਜੇ ਇਸ ਐਪਲੀਕੇਸ਼ਨ ਨੂੰ ਸਾਰੇ ਵਿਅਕਤੀ ਆਪਣੇ ਮੋਬਾਇਲ ਤੇ ਡਾਊਨਲੋਡ ਕਰਨ ਅਤੇ ਰੋਜ਼ਾਨਾ ਤਾਲਮੇਲ ਰੱਖਣ ਤਾਂ ਇਹ ਐਪ ਹੋਰ ਵੀ ਲਾਭਦਾਇਕ ਸਿੱਧ ਹੋ ਸਕਦਾ ਹੈ। ਐਲ.ਐਚ.ਵੀ ਸੁਰਿੰਦਰ ਕੌਰ,ਪਰਮਜੀਤ ਕੌਰ ਅਤੇ ਰਣਜੀਤ ਕੌਰ ਨੇ ਵੀ ਸੈਕਟਰ ਅਧੀਨ ਕੋਵਿਡ-19 ਤਹਿਤ ਕੀਤੀਆਂ ਜਾ ਰਹੀਆਂ ਸਰਗਰਮੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ।