ਚੰਡੀਗੜ੍ਹ, 5 ਅਕਤੂਬਰ 2023- ਪੰਜਾਬ ਕੈਬਨਿਟ ਦੇ ਵੱਲੋਂ ਅੱਜ ਐਮਰਜੈਂਸੀ ਮੀਟਿੰਗ ਵਿਚ ਕੈਦੀਆਂ ਦੀ ਰਿਹਾਈ ਸਮੇਤ ਮਾਨਸੂਨ ਸੈਸ਼ਨ ਬੁਲਾਉਣ ਅਤੇ ਨਵਾਂ ਏ.ਜੀ. ਲਾਉਣ ਬਾਰੇ ਫ਼ੈਸਲਾ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ, ਕੁੱਝ ਕੈਦੀਆਂ ਦੀ ਰਿਹਾਈ ਬਾਰੇ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗੁਰਮਿੰਦਰ ਸਿੰਘ ਨੂੰ ਨਵਾਂ ਏ.ਜੀ. ਲਾਇਆ ਗਿਆ ਹੈ। ਇਸ ਦੇ ਨਾਲ ਹੀ ਐਸਵਾਈਐਲ ਨੂੰ ਲੈ ਕੇ ਚਰਚਾ ਹੋਈ ਹੈ।
ਚੀਮਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ, ਬਹੁਤ ਜਲਦ ਮਾਨਸੂਨ ਸ਼ੈਸ਼ਨ ਬੁਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ, ਸਪੀਕਰ ਕੁਲਤਾਰ ਸਿੰਘ ਸੰਧਵਾਂ ਬਾਹਰ ਗਏ ਹੋਏ ਹਨ, ਜਿਵੇਂ ਹੀ ਉਹ ਵਾਪਸ ਆਉਂਦੇ ਹਨ ਤਾਂ, ਸੈਸ਼ਨ ਦੀ ਤਰੀਕ ਦੱਸੀ ਜਾਵੇਗੀ। ਐਸਵਾਈਐੱਲ ਤੇ ਬੋਲਦਿਆਂ ਚੀਮਾ ਨੇ ਕਿਹਾ ਕਿ, ਐਸਵਾਈਐਲ ਨੂੰ ਲੈ ਕੇ ਜੋ ਸੁਪਰੀਮ ਕੋਰਟ ਦਾ ਫ਼ੈਸਲਾ ਹੋਇਆ ਹੈ, ਉਕਤ ਫ਼ੈਸਲੇ ਦੀ ਸਾਨੂੰ ਕਾਪੀ ਹਾਲੇ ਤੱਕ ਨਹੀਂ ਮਿਲੀ। ਉਨ੍ਹਾਂ ਸਪੱਸ਼ਟ ਕੀਤਾ ਕਿ, ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ।