ਕੋਲਕਾਤਾ, 2 ਅਕਤੂਬਰ – ਪੱਛਮੀ ਬੰਗਾਲ ਦੀ ਐਥਲੀਟ ਸਵਪਨਾ ਬਰਮਨ ਏਸ਼ਿਆਈ ਖੇਡਾਂ ਵਿੱਚ ਮਹਿਲਾ ਹੈਪਟਾਥਲਾਨ 100 ਮੀਟਰ ਹਰਡਲ ਰੇਸ ਵਿੱਚ ਮੈਡਲ ਜਿੱਤਣ ਵਿੱਚ ਅਸਫਲ ਰਹੀ। ਹੁਣ ਉਸ ਨੇ ਇਸੇ ਈਵੈਂਟ ਵਿੱਚ ਬ੍ਰੌਨਜ਼ ਮੈਡਲ ਜਿੱਤਣ ਵਾਲੀ ਭਾਰਤੀ ਅਥਲੀਟ ਅਗਾਸਰਾ ਨੰਦਿਨੀ ਬਾਰੇ ਸਨਸਨੀਖੇਜ਼ ਦਾਅਵਾ ਕੀਤਾ ਹੈ।
ਸਵਪਨਾ ਬਰਮਨ ਨੇ ਆਪਣੇ ਐਕਸ ਹੈਂਡਲ ਤੇ ਲਿਖਿਆ ਕਿ ਮੈਂ ਇਕ ਟਰਾਂਸਜੈਂਡਰ ਤੋਂ ਆਪਣਾ ਮੈਡਲ ਹਾਰ ਗਈ। ਉਸ ਨੇ ਕਿਹਾ ਕਿ ਮੈਂ ਆਪਣਾ ਮੈਡਲ ਵਾਪਸ ਚਾਹੁੰਦੀ ਹਾਂ। ਪ੍ਰਸ਼ੰਸਕਾਂ ਤੋਂ ਸਮਰਥਨ ਵੀ ਮੰਗਿਆ।
ਇਸ ਮੁਕਾਬਲੇ ਵਿੱਚ ਸਵਪਨਾ ਬਰਮਨ ਚੌਥੇ ਸਥਾਨ ਤੇ ਰਹੀ। ਈਵੈਂਟ ਦਾ ਗੋਲਡ ਮੈਡਲ ਚੀਨ ਦੀ ਨਿਨਾਲੀ ਝੇਂਗ ਨੇ ਜਿੱਤਿਆ, ਜਿਸ ਨੇ ਕੁੱਲ 6149 ਅੰਕ ਹਾਸਲ ਕੀਤੇ। ਉਜ਼ਬੇਕਿਸਤਾਨ ਦੀ ਏਕਾਤੇਰੀਨਾ ਵੋਰੋਨਿਨਾ 6056 ਅੰਕਾਂ ਨਾਲ ਦੂਜੇ ਸਥਾਨ ਤੇ ਰਹੀ ਤੇ ਉਸ ਨੇ ਸਿਲਵਰ ਮੈਡਲ ਜਿੱਤਿਆ ਸੀ।
ਮੁਕਾਬਲੇ ਵਿੱਚ ਹਾਰਨ ਤੋਂ ਬਾਅਦ ਸਵਪਨਾ ਕਾਫੀ ਨਿਰਾਸ਼ ਨਜ਼ਰ ਆਈ ਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਉਸ ਦੇ ਰੋਣ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ।