ਮੁੰਬਈ, 21 ਅਗਸਤ- ਸੰਨੀ ਦਿਓਲ ਦੇ ਜੁਹੂ ਬੰਗਲੇ ਦੀ ਨਿਲਾਮੀ ਤੇ ਰੋਕ ਲਗਾ ਦਿੱਤੀ ਹੈ। ਬੈਂਕ ਆਫ ਬੜੌਦਾ ਨੇ ਈ-ਨਿਲਾਮੀ ਦਾ ਨੋਟਿਸ ਵਾਪਸ ਲੈ ਲਿਆ ਹੈ। ਇਸ ਦਾ ਕਾਰਨ ਤਕਨੀਕੀ ਦੱਸਿਆ ਗਿਆ ਹੈ। ਅਦਾਕਾਰ ਨੇ ਬੈਂਕ ਤੋਂ ਵੱਡਾ ਕਰਜ਼ਾ ਲਿਆ ਹੈ। ਉਸ ਨੇ 56 ਕਰੋੜ ਦਾ ਭੁਗਤਾਨ ਨਹੀਂ ਕੀਤਾ।
ਸ਼ਨੀਵਾਰ ਨੂੰ ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੇ ਵਿਲਾ ਦੀ ਨਿਲਾਮੀ ਨੂੰ ਲੈ ਕੇ ਇਕ ਇਸ਼ਤਿਹਾਰ ਕੱਢਿਆ ਸੀ। ਸੰਨੀ ਨੇ ਬੈਂਕ ਤੋਂ ਵੱਡੀ ਰਕਮ ਦਾ ਕਰਜ਼ਾ ਲਿਆ ਸੀ। ਇਸ ਕਰਜ਼ੇ ਲਈ ਉਨ੍ਹਾਂ ਨੇ ਮੁੰਬਈ ਦੇ ਜੁਹੂ ਸਥਿਤ ‘ਸੰਨੀ ਵਿਲਾ’ ਨੂੰ ਗਹਿਣੇ ਰੱਖ ਦਿੱਤਾ ਸੀ। ਇਸ ਦੀ ਬਜਾਏ ਉਨ੍ਹਾਂ ਨੇ ਬੈਂਕ ਨੂੰ ਕਰੀਬ 56 ਕਰੋੜ ਰੁਪਏ ਅਦਾ ਕਰਨੇ ਸਨ। ਇਸ ਕਰਜ਼ੇ ਤੇ ਇਸ ਤੇ ਵਸੂਲੇ ਗਏ ਵਿਆਜ਼ ਦੀ ਵਸੂਲੀ ਲਈ ਬੈਂਕ ਨੇ ਅਦਾਕਾਰ ਦੀ ਜਾਇਦਾਦ ਦੀ ਨਿਲਾਮੀ ਕਰਨ ਦਾ ਫ਼ੈਸਲਾ ਕੀਤਾ ਸੀ। ਇਸ਼ਤਿਹਾਰ ਅਨੁਸਾਰ ਸੰਨੀ ਵਿਲਾ ਦੀ ਨਿਲਾਮੀ 25 ਸਤੰਬਰ ਨੂੰ ਹੋਣੀ ਸੀ। ਨਿਲਾਮੀ ਲਈ ਬੈਂਕ ਵਲੋਂ ਜਾਇਦਾਦ ਦੀ ਕੀਮਤ 51.43 ਕਰੋੜ ਰੱਖੀ ਗਈ ਸੀ।
ਦਿਓਲ ਦੀ ਟੀਮ ਨੇ ਬੀਤੇ ਦਿਨ ਨਿਲਾਮੀ ਨੋਟਿਸ ਦੀ ਖ਼ਬਰ ਦੀ ਪੁਸ਼ਟੀ ਕੀਤੀ ਸੀ। ਹਾਲਾਂਕਿ ਉਨ੍ਹਾਂ ਦੇ ਪੱਖ ਤੋਂ ਕਿਹਾ ਗਿਆ ਕਿ ਨੋਟਿਸ ਵਿੱਚ ਦਰਜ ਰਕਮ ਸਹੀ ਨਹੀਂ ਹੈ। ਇਹ ਵੀ ਦੱਸਿਆ ਗਿਆ ਕਿ ਸੰਨੀ ਦਿਓਲ 1-2 ਦਿਨਾਂ ਵਿੱਚ ਸਾਰੀ ਰਕਮ ਅਦਾ ਕਰ ਦੇਣਗੇ। ਸੰਨੀ ਦਿਓਲ ਦੀ ਫ਼ਿਲਮ ‘ਗਦਰ 2’ ਬਾਕਸ ਆਫਿਸ ਤੇ ਰਾਜ ਕਰ ਰਹੀ ਹੈ। ਫ਼ਿਲਮ ਦੀ ਰਿਕਾਰਡ ਤੋੜ ਕਮਾਈ ਦਾ ਸਿਲਸਿਲਾ 10ਵੇਂ ਦਿਨ ਵੀ ਜਾਰੀ ਹੈ। ਭਾਰਤ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਸੰਨੀ ਦੀ ਫ਼ਿਲਮ ਤੂਫ਼ਾਨੀ ਕਮਾਈ ਕਰ ਰਹੀ ਹੈ। ‘ਗਦਰ 2’ ਨੇ 10 ਦਿਨਾਂ ਵਿੱਚ 375 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਬਹੁਤ ਜਲਦੀ ਇਹ ਫ਼ਿਲਮ 400 ਕਰੋੜ ਕਮਾ ਲਵੇਗੀ। 400 ਕਰੋੜ ਦੀ ਕਮਾਈ ਕਰਨ ਵਾਲੀ ਸੰਨੀ ਦੀ ਇਹ ਪਹਿਲੀ ਫ਼ਿਲਮ ਹੋਵੇਗੀ।