ਬੰਗਲੁਰੂ, 29 ਸਤੰਬਰ – ਬੰਗਲੁਰੂ ਹਵਾਈ ਅੱਡੇ ਤੋਂ ਉਡਾਣ ਭਰਨ ਅਤੇ ਉਤਰਨ ਵਾਲੀਆਂ 44 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕਾਵੇਰੀ ਨਦੀ ਦਾ ਪਾਣੀ ਗੁਆਂਢੀ ਰਾਜ ਤਾਮਿਲਨਾਡੂ ਨੂੰ ਛੱਡਣ ਦੇ ਵਿਰੋਧ ਵਿੱਚ ਕੰਨੜ ਸੰਗਠਨਾਂ ਦੀ ਇੱਕ ਪ੍ਰਮੁੱਖ ਸੰਸਥਾ ਕੰਨੜ ਓਕਕੁਟਾ ਦੁਆਰਾ ਦਿੱਤੇ ਰਾਜ ਵਿਆਪੀ ਬੰਦ ਦੇ ਸੱਦੇ ਦਰਮਿਆਨ ਅੱਜ ਬੰਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲਗਭਗ 44 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਉਡਾਣਾਂ ਸੰਚਾਲਨ ਕਾਰਨਾਂ ਕਰਕੇ ਰੱਦ ਕੀਤੀਆਂ ਗਈਆਂ ਸਨ ਅਤੇ ਯਾਤਰੀਆਂ ਨੂੰ ਸਮੇਂ ਸਿਰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ। ਹਾਲਾਂਕਿ ਸੂਤਰਾਂ ਨੇ ਕਿਹਾ ਕਿ ਕਰਨਾਟਕ ਬੰਦ ਦੇ ਪ੍ਰਭਾਵ ਕਾਰਨ ਰੱਦ ਕਰਨਾ ਪਿਆ ਕਿਉਂਕਿ ਬਹੁਤ ਸਾਰੇ ਯਾਤਰੀਆਂ ਨੇ ਆਪਣੀਆਂ ਟਿਕਟਾਂ ਰੱਦ ਕਰ ਦਿੱਤੀਆਂ ਸਨ। ਪੰਜ ਕੰਨੜ ਸਮਰਥਕ ਕਾਰਕੁੰਨਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਜਦੋਂ ਉਹ ਪ੍ਰਦਰਸ਼ਨ ਕਰਨ ਲਈ ਹਵਾਈ ਅੱਡੇ ਦੇ ਕੰਪਲੈਕਸ ਵਿੱਚ ਦਾਖਲ ਹੋਏ ਸਨ।