ਗੁਰਦਾਸਪੁਰ 15 ਸਤੰਬਰ 2023 : ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੀ ਇੱਕ ਵਿਸ਼ੇਸ਼ ਮੀਟਿੰਗ ਸ਼ਿਵ ਸੈਨਾ ਦਫ਼ਤਰ ਵਿੱਚ ਜ਼ਿਲ੍ਹਾ ਪ੍ਰਧਾਨ ਵਰਿੰਦਰ ਮੁੰਨਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਉਪ ਪ੍ਰਧਾਨ ਹਰਵਿੰਦਰ ਸੋਨੀ ਅਤੇ ਸਹਾਰਾ ਯੂਥ ਕਲੱਬ ਦੇ ਪ੍ਰਧਾਨ ਸ਼ੰਮੀ ਸੈਣੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਇਸ ਮੌਕੇ ਹਰਵਿੰਦਰ ਸੋਨੀ ਨੇ ਦੱਸਿਆ ਕਿ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਪਿਛਲੇ ਕਾਫੀ ਸਮੇਂ ਤੋਂ ਮੰਗ ਕਰ ਰਹੀ ਹੈ ਕਿ ਗੁਰਦਾਸਪੁਰ ‘ਚ ਨਸ਼ਾ ਤਸਕਰ ਅਤੇ ਵੱਡੇ ਸੱਟੇਬਾਜ਼ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦਾ ਜੀਵਨ ਬਰਬਾਦ ਕਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਪਰ ਅਣਪਛਾਤੇ ਕਾਰਨਾਂ ਕਰਕੇ ਪੁਲੀਸ ਇਸ ਦਿਸ਼ਾ ਵਿੱਚ ਕੋਈ ਠੋਸ ਕਾਰਵਾਈ ਨਹੀਂ ਕਰ ਰਹੀ ਸੀ ਪਰ ਜਦੋਂ ਹਰਵਿੰਦਰ ਸੋਨੀ ਨੇ ਵਾਰ ਅਗੇਂਸਟ ਡ੍ਰਗ੍ਸ ਵਿਦ ਹਰਵਿੰਦਰ ਸੋਨੀ ਨਾਅਰੇ ਨਾਲ ਨਸ਼ਿਆਂ ਅਤੇ ਜੂਏ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਅਤੇ ਮੁਖਮੰਤਰੀ ਦਫ਼ਤਰ ਅਤੇ ਡੀ.ਜੀ.ਪੀ. ਦਫਤਰ ਨੂੰ ਸ਼ਿਕਾਇਤਾਂ ਕੀਤੀਆਂ ਤਾਂ ਇਸ ਤੋਂ ਬਾਅਦ ਇਸ ਨੂੰ ਕਾਫੀ ਗੰਭੀਰਤਾ ਨਾਲ ਲਿਆ ਗਿਆ ਅਤੇ ਡੀ.ਜੀ.ਪੀ ਗੌਰਵ ਯਾਦਵ ਦੀ ਅਗਵਾਈ ਹੇਠ ਕੁਝ ਸਮਾਂ ਪਹਿਲਾਂ ਪੂਰੇ ਪੰਜਾਬ ਵਿਚ ਨਸ਼ਿਆਂ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ, ਹਾਲਾਂਕਿ ਨਸ਼ਾ ਤਸਕਰ ਸ਼ਹਿਰ ‘ਚੋਂ ਫਰਾਰ ਹੋ ਗਏ ਹਨ ਪਰ ਇਸ ਵਾਰ ਗੁਰਦਾਸਪੁਰ ਪੁਲਸ ਐੱਸ.ਐੱਸ.ਪੀ.ਦਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਦੀ ਅਗਵਾਈ ‘ਚ ਨਸ਼ਾ ਤਸਕਰਾਂ ਖਿਲਾਫ ਗੰਭੀਰ ਅਤੇ ਠੋਸ ਕਦਮ ਚੁੱਕਣ ਲਈ ਤਿਆਰ ਨਜ਼ਰ ਆ ਰਹੀ ਹੈ ਪਰ ਇਸ ਦੇ ਉਲਟ ਗੁਰਦਾਸਪੁਰ ਸਿਟੀ ਪੁਲਸ ਦੀ ਢਿੱਲੀ ਕਾਰਵਾਈ ਕਾਰਨ ਸ਼ਹਿਰ ‘ਚ ਪਿਛਲੇ ਕਈ ਸਾਲਾਂ ਤੋਂ ਜੂਏ ਦਾ ਧੰਦਾ ਲਗਾਤਾਰ ਵਧ-ਫੁੱਲ ਰਿਹਾ ਸੀ।