ਨਵਾਂਸ਼ਹਿਰ, 12 ਸਤੰਬਰ 2023 – ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਗੁਰੂ ਕੀ ਰਸੋਈ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਨਵਾਂਸ਼ਹਿਰ ਵਿਖੇ 4, 5 ਅਤੇ 6 ਨਵੰਬਰ ਨੂੰ ਕਰਵਾਏ ਜਾ ਰਹੇ ਜਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਵਿਸ਼ੇਸ਼ ਗੁਰਮਿਤ ਸਮਾਗਮਾਂ ਦੀ ਲੜੀ ਮਿਤੀ 15 ਸਤੰਬਰ ਤੋਂ ਅਰੰਭ ਕੀਤੀ ਜਾਵੇਗੀ ਜਿਸ ਦੌਰਾਨ ਇਸ ਵਾਰ ਕੁਲ 21 ਗੁਰਮਤਿ ਸਮਗਾਮ ਕਰਵਾਏ ਜਾਣਗੇ। ਇਨਾ ਸਮਾਗਮਾਂ ਵਿਚੋਂ 18 ਸਮਾਗਮ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ 3 ਸਮਾਗਮ ਜਿਲਾ ਹੁਸ਼ਿਆਰਪੁਰ ਵਿਖੇ ਕਰਵਾਏ ਜਾਣਗੇ।
ਗੁਰਮਤਿ ਸਮਾਗਮਾਂ ਦੀ ਇਸ ਲੜੀ ਦੀ ਅਰੰਭਤਾ ਗੁਰਦੁਆਰਾ ਟਾਹਲੀ ਸਾਹਿਬ ਨਵਾਂਸ਼ਹਿਰ ਵਿਖੇ 15 ਸਤੰਬਰ ਨੂੰ ਕਰਵਾਏ ਜਾਣ ਵਾਲੇ ਸਮਾਗਮ ਤੋਂ ਕੀਤੀ ਜਾਵੇਗੀ। ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਅਤੇ ਗੁਰੂ ਕੀ ਰਸੋਈ ਦੇ ਮੈਂਬਰ ਸਾਹਿਬਾਨ ਦੀ ਮੀਟਿੰਗ ਉਪਰੰਤ ਇਹ ਜਾਣਕਾਰੀ ਦਿੰਦਿਆਂ ਹੋਇਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਲੜੀ ਦੌਰਾਨ 16 ਸਤੰਬਰ ਨੂੰ ਗੁਰਦੁਆਰਾ ਗੁਰੂ ਅੰਗਦ ਨਗਰ ਨਵਾਂਸ਼ਹਿਰ, 17 ਸਤੰਬਰ ਨੂੰ ਸ਼ੇਖੂਪੁਰ ਬਾਗ,19 ਸਤੰਬਰ ਨੂੰ ਗੁਰੂ ਕੀ ਰਸੋਈ ਖੈਰੜ ਅੱਛਰਵਾਲ, 20 ਸਤੰਬਰ ਨੂੰ ਪਿੰਡ ਉਸਮਾਨਪੁਰ, 23 ਸਤੰਬਰ ਨੂੰ ਗੁ: ਚਰਨ ਕੰਵਲ ਸਾਹਿਬ ਬੰਗਾ, 24 ਸਤੰਬਰ ਨੂੰ ਅਟਾਰੀ (ਰਾਮਪੁਰ), 27 ਸਤੰਬਰ ਨੂੰ ਆਕਲਿਆਣਾ, 28 ਸਤੰਬਰ ਨੂੰ ਤਲਵੰਡੀ ਫੱਤੂ, 30 ਸਤੰਬਰ ਨੂੰ ਰੁੜਕੀ ਖਾਸ, 01 ਅਕਤੂਬਰ ਨੂੰ ਦੌਲਤਪੁਰ, 2 ਅਕਤੂਬਰ ਨੂੰ ਗੁ: ਗੁਰੂ ਤੇਗ ਬਹਾਦਰ ਸਾਹਿਬ ਰਾਹੋਂ, 4 ਅਕਤੂਬਰ ਨੂੰ ਸੁੱਧਾ ਮਾਜਰਾ, 5 ਅਕਤੂਬਰ ਨੂੰ ਬਛੌੜੀ, 7 ਅਕਤੂਬਰ ਨੂੰ ਗੁ: ਸਿੰਘ ਸਭਾ ਗੜ੍ਹਸ਼ੰਕਰ, 8 ਅਕਤੂਬਰ ਨੂੰ ਰਾਮਰਾਇਪੁਰ, 10 ਅਕਤੂਬਰ ਨੂੰ ਕਰਿਆਮ, 11 ਅਕਤੂਬਰ ਨੂੰ ਭਾਰਟਾ ਖੁਰਦ, 12 ਅਕਤੂਬਰ ਨੂੰ ਚੱਕਦਾਨਾ ਅਤੇ 13 ਅਕਤੂਬਰ ਨੂੰ ਜੱਬੋਵਾਲ ਵਿਖੇ ਗੁਰਮਤਿ ਸਮਾਗਮ ਕਰਵਾਏ ਜਾਣਗੇ। ਇਸ ਲੜੀ ਦੀ ਸੰਪੂਰਨਤਾ 15 ਅਕਤੂਬਰ ਨੂੰ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਵਿਖੇ ਹੋਣ ਸਮਾਗਮ ਨਾਲ ਹੋਵੇਗੀ । ਪਿੰਡ ਅਟਾਰੀ (ਰਾਮਪੁਰ) ਨੂੰ ਛੱਡ ਕੇ ਬਾਕੀ ਸਾਰੇ ਹੀ ਸਮਾਗਮ ਸ਼ਾਮ 6.00 ਵਜੇ ਤੋਂ ਲੈ ਕੇ ਰਾਤ 9.00 ਵਜੇ ਤੱਕ ਹੋਣਗੇ ਜਦ ਕਿ 24 ਸਤੰਬਰ ਨੂੰ ਪਿੰਡ ਅਟਾਰੀ ਵਿਖੇ ਹੋਣ ਵਾਲਾ ਸਮਾਗਮ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ। ਇਨ੍ਹਾਂ ਵਿਸ਼ੇਸ਼ ਸਮਾਗਮਾਂ ਦੌਰਾਨ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਲਖਵਿੰਦਰ ਸਿੰਘ, ਭਾਈ ਉਂਕਾਰ ਸਿੰਘ, ਭਾਈ ਕਾਰਜ ਸਿੰਘ, ਭਾਈ ਸੁਰਿੰਦਰ ਸਿੰਘ ਨਛੱਤਰ ਸਿੰਘ, ਭਾਈ ਕਮਲਜੀਤ ਸਿੰਘ, ਭਾਈ ਜਰਨੈਲ ਸਿੰਘ ਕੁਹਾੜਕਾ, ਭਾਈ ਸਿਮਰਪ੍ਰੀਤ ਸਿੰਘ, ਭਾਈ ਸਿਮਰਨਜੀਤ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਸ਼ੁਭਦੀਪ ਸਿੰਘ, ਭਾਈ ਕੁਲਦੀਪ ਸਿੰਘ ਅਨੰਦਪੁਰੀ (ਸਾਰੇ ਹਜੂਰੀ ਰਾਗੀ ਦਰਬਾਰ ਸਾਹਿਬ), ਭਾਈ ਭੁਪਿੰਦਰ ਸਿੰਘ ਫਿਰੋਜ਼ਪੁਰੀ ਅੰਮ੍ਰਿਤਸਰ ਵਾਲੇ ਅਤੇ ਭਾਈ ਦਲੀਪ ਸਿੰਘ ਫੱਕਰ ਪਟਿਆਲੇ ਵਾਲੇ, ਭਾਈ ਜੋਗਾ ਸਿੰਘ ਢਾਹਾਂ, ਭਾਈ ਤਰਲੋਚਨ ਸਿੰਘ ਖਟਕੜ ਕਲਾਂ, ਭਾਈ ਵਰਿੰਦਰ ਸਿੰਘ ਕੰਗ ਲੁਧਿਆਣੇ ਵਾਲੇ, ਹਰੀ ਦਰਸ਼ਨ ਵਿਦਿਆਲਾ ਅਟਾਰੀ ਵਾਲਿਆਂ ਦਾ ਜਥਾ, ਭਾਈ ਹਰਦੀਪ ਸਿੰਘ ਦੁਪਾਲਪੁਰ ਅਤੇ ਭਾਈ ਗੁਰਮੁਖ ਸਿੰਘ ਹਜੂਰੀ ਰਾਗੀ ਗੁ: ਚਰਨ ਕੰਵਲ ਸਾਹਿਬ ਬੰਗਾ ਰਸਭਿੰਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।
ਇਨ੍ਹਾਂ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਮੁੱਖ ਸਰਪ੍ਰਸਤ, ਪੰਥ ਦੇ ਪ੍ਰਸਿੱਧ ਵਿਦਵਾਨ ਅਤੇ ਕਥਾਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲੇ, ਗਿ਼: ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ, ਗਿ: ਹਰਵਿੰਦਰ ਸਿੰਘ ਸ੍ਰੀ ਗੰਗਾਨਗਰ ਵਾਲੇ, ਗਿ: ਜਸਵਿੰਦਰ ਸਿੰਘ ਦਰਦੀ, ਗਿ: ਸਰਬਜੀਤ ਸਿੰਘ ਢੋਟੀਆਂ, ਗਿ: ਦਲਜੀਤ ਸਿੰਘ ਮੁਕਤਸਰ ਸਾਹਿਬ ਵਾਲੇ, ਪ੍ਰਿੰਸੀਪਲ ਬਲਜੀਤ ਸਿੰਘ, ਗਿ: ਸੁਖਬੀਰ ਸਿੰਘ ਖਡੂਰ ਸਾਹਿਬ, ਗਿ: ਗੁਰਲਾਲ ਸਿੰਘ ਦਮਦਮੀ ਟਕਸਾਲ ਅਤੇ ਗਿ: ਦਿਲਬਾਗ ਸਿੰਘ ਬਲੇਰ ਤਰਨਤਾਰਨ ਸਾਹਿਬ ਵਾਲੇ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਜੋੜਨਗੇ।