ਐਸ ਏ ਐਸ ਨਗਰ, 5 ਸਤੰਬਰ – ਕੁਸ਼ਤੀ ਵਿੱਚ ਓਲੰਪਿਕ ਕਵਾਲੀਫਾਈ ਕਰਨ ਵਾਲੀ ਅਤੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਲਈ ਚੁਣੀ ਨੀਲਮ ਵਲੋਂ ਸ਼੍ਰੀ ਹਨੁਮਾਨ ਮੰਦਿਰ ਫੇਜ਼ 6 ਵਿੱਚ ਮੱਥਾ ਟੇਕਿਆ ਅਤੇ ਪੂਜਾ ਕੀਤੀ ਗਈ। ਇਸ ਮੌਕੇ ਮੰਦਿਰ ਦੇ ਮੁੱਖ ਪੁਜਾਰੀ ਅਰਵਿੰਦ ਸ਼ਾਸਤਰੀ ਵੱਲੋਂ ਕੁਸ਼ਤੀ ਖਿਡਾਰੀ ਨੀਲਮ ਦੀ ਓਲੰਪਿਅਨ ਵਿੱਚ ਗੋਲਡ ਜਿੱਤਣ ਦੀ ਕਾਮਨਾ ਕੀਤੀ ਗਈ। ਇਸ ਮੌਕੇ ਪੀ ਸੀ ਆਰ ਇੰਚਾਰਜ ਅਤੇ ਵਿਸ਼ਵ ਪੁਲੀਸ ਗੋਲਡ ਮੈਡਲ ਜੇਤੂ ਅਜੈ ਪਾਠਕ ਨੇ ਨੀਲਮ ਨੂੰ ਦੇਸ਼ ਲਈ ਗੋਲਡ ਮੈਡਲ ਜਿੱਤ ਕੇ ਲਿਆਉਣ ਦਾ ਅਸ਼ੀਰਵਾਦ ਦਿੱਤਾ।
ਨੀਲਮ ਨੇ ਦੱਸਿਆ ਕਿ ਏਸ਼ੀਆ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਵਿਸ਼ਵ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ। 14 ਸਤੰਬਰ ਤੋਂ 24 ਸਤੰਬਰ ਤੱਕ ਹੋਣ ਵਾਲੀ ਚੈਂਪੀਅਨਸ਼ਿਪ ਵਿੱਚ ਇੰਡੀਆ ਵੱਲੋਂ ਖੇਡੇਗੀ। ਨੀਲਮ ਇਸਤੋਂ ਪਹਿਲਾਂ 12 ਗੋਲਡ ਮੈਡਲ ਜਿੱਤ ਚੁੱਕੀ ਹੈ ਅਤੇ ਮੁਹਾਲੀ ਵਿੱਚ ਪ੍ਰੈਕਟਿਸ ਕਰ ਰਹੀ ਹੈ। ਯੂਪੀ ਦੇ ਮਥੁਰਾ ਦੀ ਰਹਿਣ ਵਾਲੀ ਨੀਲਮ ਦੇ ਦਾਦਾ ਫੌਜ ਵਿੱਚ ਪਹਿਲਵਾਨ ਸਨ ਉਨ੍ਹਾਂ ਵਲੋਂ ਮਿਲੀ ਪ੍ਰੇਰਨਾ ਦੇ ਨਾਲ ਉਸ ਨੂੰ ਵੀ ਕੁਸ਼ਤੀ ਦਾ ਸ਼ੌਂਕ ਪੈ ਗਿਆ।