ਵਾਸ਼ਿੰਗਟਨ, 2 ਸਤੰਬਰ, 2023: ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਰੂਸ ਦੇ ਲੂਨਾ 25 ਦੀ ਕਰੈਸ਼ ਲੈਂਡਿੰਗ ਸਾਈਟ ਲੱਭ ਲਈ ਹੈ। ਨਾਸਾ ਦਾ ਦਾਅਵਾ ਹੈ ਕਿ ਲੂਨਾ 25 ਜਿਸ ਥਾਂ ’ਤੇ ਚੰਦਰਮਾ ’ਤੇ ਜਾ ਕੇ ਡਿੱਗਾ ਉਥੇ 10 ਮੀਟਰ ਦੌੜਾ ਟੋਆ ਪੁੱਟਿਆ ਗਿਆ।
ਨਾਸਾ ਦੇ ਲੂਨਰ ਰਿਕੋਨਾਇਸੈਂਸ ਆਰਬਿਟਰ (ਐਲ ਆਰ ਓ) ਪੁਲਾੜ ਯਾਨ ਨੇ 24 ਅਗਸਤ ਨੂੰ ਚੰਦਰਮਾ ’ਤੇ ਇਕ ਨਵਾਂ ਟੋਆ ਵੇਖਿਆ। ਅੰਦਾਜ਼ਾ ਹੈ ਕਿ ਇਸ ਥਾਂ ’ਤੇ ਲੂਨਾ 25 ਜਾ ਕੇ ਡਿੱਗਾ ਸੀ।
ਰੂਸ ਦੀ ਸਪੇਸ ਏਜੰਸੀ ਰਾਸਕਾਸਮਾਸ ਨੇ 19 ਅਗਸਤ ਨੂੰ ਦੱਸਿਆ ਸੀ ਕਿ ਸ਼ਾਮ 5.27 ਵਜੇ ਉਸਦਾ ਸਪੇਰਸਕਰਾਫਟ ਨਾਲ ਸੰਪਰਕ ਟੁੱਟ ਗਿਆ ਹੈ। ਪ੍ਰੀ ਲੈਂਡਿੰਗ ਆਰਬਿਟ ਬਦਲਣ ਦੌਰਾਨ ਇਸ ਵਿਚ ਗੜਬੜ ਹੋਈ ਤੇ ਉਹ ਸਪੇਸਕਰਾਫਟ ਚੰਦਰਮਾ ’ਤੇ ਜਾ ਡਿੱਗਾ ਹੈ।