ਜੰਮੂ, 31 ਅਗਸਤ – ਅਮਰਨਾਥ ਯਾਤਰਾ ਦੀ ਛੜੀ ਮੁਬਾਰਕ ਅੱਜ ਤੜਕੇ ਪਵਿੱਤਰ ਗੁਫ਼ਾ ਪਹੁੰਚੀ। ਅਮਰਨਾਥ ਯਾਤਰਾ ਦੀ ਸਮਾਪਤੀ ਛੜੀ ਮੁਬਾਰਕ ਦੇ ਦਰਸ਼ਨਾਂ ਨਾਲ ਹੋਈ। ਸੂਰਜ ਚੜ੍ਹਨ ਤੋਂ ਪਹਿਲਾਂ ਛੜੀ ਮੁਬਾਰਕ ਯਾਤਰਾ ਅਮਰਨਾਥ ਦੇ ਪਵਿੱਤਰ ਮੰਦਰ ਵਿੱਚ ਲਿਜਾਈ ਗਈ। ਪਵਿੱਤਰ ਗੁਫਾ ਵਿੱਚ ਭਗਵਾਨ ਸ਼ੰਕਰ ਦੀ ਪੂਜਾ ਕਰਨ ਦੇ ਨਾਲ ਹੀ ਇਸ ਸਾਲ ਦੀ ਯਾਤਰਾ ਦੇ ਮੁੱਖ ਦਰਸ਼ਨ ਅਤੇ ਮੁੱਖ ਪੂਜਾ ਰਸਮ ਵੀ ਸੰਪੰਨ ਹੋਈ।
ਅੱਜ ਸ਼ੇਸ਼ਨਾਗ ਤੋਂ ਪੰਜਤਰਨੀ ਤੱਕ ਬਾਬਾ ਅਮਰਨਾਥ ਦੀ ਯਾਤਰਾ ਦੀ ਛੜੀ ਮੁਬਾਰਕ ਹੋਈ ਤੇ 31 ਅਗਸਤ ਦਿਨ ਵੀਰਵਾਰ ਨੂੰ ਛੜੀ ਮੁਬਾਰਕ ਪੰਜਤਰਨੀ ਤੋਂ ਪਵਿੱਤਰ ਗੁਫਾ ਵਿਖੇ ਪਹੁੰਚ ਕੇ ਪੂਜਾ ਅਰਚਨਾ ਅਤੇ ਦਰਸ਼ਨਾਂ ਨਾਲ ਬਾਬਾ ਅਮਰਨਾਥ ਦੀ 62 ਦਿਨਾਂ ਯਾਤਰਾ ਦੀ ਸਮਾਪਤੀ ਹੋਈ ।
ਇਸ ਵਾਰ ਬਾਬਾ ਅਮਰਨਾਥ ਯਾਤਰਾ ਦੌਰਾਨ 4.42 ਲੱਖ ਸ਼ਰਧਾਲੂ ਪਵਿੱਤਰ ਗੁਫਾ ਦੇ ਦਰਸ਼ਨ ਕਰ ਚੁੱਕੇ ਹਨ। ਯਾਤਰਾ ਦੀ ਸਮਾਪਤੀ ਤੋਂ ਬਾਅਦ ਯਾਤਰਾ ਦੇ ਦੋਵੇਂ ਰਸਤਿਆਂ ਤੇ ਸਫਾਈ ਮੁਹਿੰਮ ਚਲਾਈ ਜਾਵੇਗੀ।