ਚੰਡੀਗੜ੍ਹ, 25 ਅਗਸਤ -ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਮੁਹਾਲੀ ਵਿਖੇ ਰੋਬੋਟਿਕ ਕਿਡਨੀ ਟ੍ਰਾਂਸਪਲਾਂਟੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਮੈਕਸ ਹਸਪਤਾਲ ਦੇ ਮਾਹਿਰ ਡਾਕਟਰਾਂ ਡਾ. ਵਿਨੈ ਸਖੂਜਾ, ਡਾ. ਜਗਦੀਸ਼ ਸੇਠੀ, ਡਾ: ਮੁਨੀਸ਼ ਚੌਹਾਨ ਅਤੇ ਡਾ: ਮਨੀਸ਼ ਸਿੰਗਲਾ ਨੇ ਦੱਸਿਆ ਕਿ ਰੋਬੋਟ ਸਰਜਨ ਦੇ ਹੱਥਾਂ ਦੀ ਹਿਲਜੁਲ ਦੀ ਨਕਲ ਕਰਦਾ ਹੈ ਤਾਂ ਜੋ ਗੁੰਝਲਦਾਰ ਪ੍ਰਕਿਰਿਆਵਾਂ ਕਰਦੇ ਹੋਏ ਸ਼ੁੱਧਤਾ ਅਤੇ ਜ਼ਿਆਦਾ ਨਿਯੰਤਰਣ ਨਾਲ ਸਰਜਰੀ ਕੀਤੀ ਜਾ ਸਕੇ।
ਉਹਨਾਂ ਕਿਹਾ ਕਿ ਇਹ ਵਿਸ਼ੇਸ਼ ਤੌਰ ਤੇ ਉਦੋਂ ਲਾਭਦਾਇਕ ਹੁੰਦਾ ਹੈ ਜਦੋਂ ਆਪਰੇਟਿਵ ਫੀਲਡ ਡੂੰਘਾ ਅਤੇ ਤੰਗ ਹੁੰਦਾ ਹੈ ਅਤੇ ਇਸ ਲਈ ਬਰੀਕ ਵਿਭਾਜਨ ਅਤੇ ਸੂਖਮ ਟਾਂਕਿਆਂ ਦੀ ਲੋੜ ਹੁੰਦੀ ਹੈ। ਉਹਨਾਂ ਕਿਹਾ ਕਿ ਸਰੀਰ ਤੇ ਘੱਟੋ ਘੱਟ ਕੱਟ ਦੀ ਸਰਜਰੀ ਖੂਨ ਦੀ ਕਮੀ, ਹਸਪਤਾਲ ਵਿੱਚ ਰਹਿਣ, ਦਰਦ, ਪੋਸਟ-ਆਪਰੇਟਿਵ ਜਟਿਲਤਾ ਦਰਾਂ, ਰਿਕਵਰੀ ਸਮਾਂ ਅਤੇ ਸਰਜੀਕਲ ਜ਼ਖ਼ਮਾਂ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ।
ਮਾਹਿਰਾਂ ਨੇ ਕਿਹਾ ਕਿ ਕਿਡਨੀ ਟ੍ਰਾਂਸਪਲਾਂਟ ਵਿੱਚ ਰੋਬੋਟਿਕ ਸਰਜਰੀ ਦੇ ਫਾਇਦੇ ਹਨ ਅਤੇ ਇਸ ਵਿੱਚ ਓਪਨ ਸਰਜਰੀ ਦੇ ਮੁਕਾਬਲੇ ਜਟਿਲਤਾਵਾਂ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਇਹ ਮੋਟੇ ਮਰੀਜ਼ਾਂ ਲਈ ਵੀ ਸੁਰੱਖਿਅਤ ਅਤੇ ਵਧੇਰੇ ਪ੍ਰਭਾਵਸ਼ਾਲੀ ਹੈ, ਜਿਨ੍ਹਾਂ ਨੂੰ ਟ੍ਰਾਂਸਪਲਾਂਟ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ।