ਐਸ ਏ ਐਸ ਨਗਰ, 22 ਅਗਸਤ – ਜੇ ਐਲ ਪ੍ਰੋਡਕਸ਼ਨ ਵੱਲੋਂ ਤੀਆਂ ਦਾ ਤਿਉਹਾਰ ਰਤਨ ਪ੍ਰੋਫੈਸ਼ਨਲ ਕਾਲਜ ਦੇ ਵਿਹੜੇ ਵਿਚ ਵੱਡੇ ਪੱਧਰ ਤੇ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸ਼੍ਰੀਮਤੀ ਖੁਸ਼ਬੂ ਪਤਨੀ ਮਨਪ੍ਰੀਤ ਸਿੰਘ ਸਮਾਣਾ ਨੇ ਕਿਹਾ ਕਿ ਪੰਜਾਬੀ ਵਿਰਾਸਤ ਨੂੰ ਸੰਭਾਲਣੇ ਲਈ ਤੀਆਂ ਦਾ ਤਿਉਹਾਰ ਮਨਾਇਆ ਜਾਣਾ ਬੇਹੱਦ ਜ਼ਰੂਰੀ ਹੈ। ਉਹਨਾਂ ਕਿਹਾ ਕਿ ਅੱਜ ਦੇ ਇਸ ਸਮਾਗਮ ਵਿੱਚ ਜਿਸ ਤਰੀਕੇ ਨਾਲ ਪੰਜਾਬੀ ਵਿਰਾਸਤ ਨਾਲ ਸੰਬੰਧਿਤ ਵੰਨਗੀਆਂ ਪੇਸ਼ ਕੀਤੀਆਂ ਗਈਆਂ ਹਨ ਉਸ ਨਾਲ ਪਤਾ ਚਲਦਾ ਹੈ ਕਿ ਪ੍ਰਬੱਧਕਾਂ ਵਲੋਂ ਇਸ ਸਮਾਗਮ ਵਾਸਤੇ ਭਰਪੂਰ ਮਿਹਨਤ ਕੀਤੀ ਗਈ ਹੈ।
ਪ੍ਰਬੰਧਕਾਂ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸ਼ਹਿਰ ਦੀਆਂ ਮੌਜੂਦਾ ਕੌਂਸਲਰਾਂ ਸਮੇਤ ਸ਼ਹਿਰ ਦੇ ਫੇਜ਼-1, 2, 3, 4, 5, 6, 10 ਅਤੇ 11, ਪਿੰਡ ਮਟੌਰ, ਪਿੰਡ ਸੁਹਾਣਾ ਅਤੇ ਵੱਖ-ਵੱਖ ਸੈਕਟਰਾਂ ਦੀਆਂ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਪ੍ਰੋਗਰਾਮ ਦੌਰਾਨ ਡਾਕਟਰ ਤਰੁਣਦੀਪ ਕੌਰ, ਇਨਕਮ ਟੈਕਸ ਕਮਿਸ਼ਨਰ ਚੰਡੀਗੜ੍ਹ, ਉੱਘੇ ਸਮਾਜ ਸੇਵੀ ਸ੍ਰੀਮਤੀ ਰਜਿੰਦਰ ਕੌਰ, ਸੰਦੀਪ ਕੌਰ ਅਤੇ ਜੇ ਐਲ ਪ੍ਰੋਡਕਸ਼ਨ ਦੇ ਡਾਇਰੈਕਟਰ ਜਰਨੈਲ ਘੁਮਾਣ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।
ਇਸ ਪ੍ਰੋਗਰਾਮ ਦਾ ਪ੍ਰਬੰਧ ਸਟੇਟ ਐਵਾਰਡੀ ਫੂਲਰਾਜ ਸਿੰਘ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਟੇਜ ਸੰਚਾਲਕਾ ਹਰਦੀਪ ਕੌਰ ਨੇ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਸਤਰਾਂ ਦੀ ਪੇਸ਼ਕਾਰੀ ਕਰਦਿਆਂ ਸਮਾਂ ਬੰਨ ਦਿੱਤਾ। ਇਸ ਮੌਕੇ ਰਤਨ ਪੋਫੈਸ਼ਨ ਕਾਲਜ ਦੀਆਂ ਵਿਦਿਆਰਥਣਾ ਵੱਲੋਂ ਗੈਸਟ ਆਇਟਮ ਦੇ ਤੌਰ ਤੇ ਪੰਜਾਬ ਦਾ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ।
ਇਸ ਦੌਰਾਨ ਕਰਵਾਏ ਗਏ ਵੱਖ ਵੱਖ ਮੁਕਾਬਲਿਆਂ ਦੌਰਾਨ ਕੌਂਸਲਰ ਅਰੁਨਾ ਵਿਸ਼ਿਸਟ ਨੇ ਸ੍ਰੀਮਤੀ ਤੀਜ ਅਤੇ ਅਵਤਾਰ ਕੌਰ ਨੇ ਤੀਜ ਬੇਬੇ ਦਾ ਖਿਤਾਬ ਜਿੱਤਿਆ। ਤ੍ਰਿਝਨਾਂ ਦੇ ਇਸ ਵਿਹੜੇ ਵਿੱਚ ਉੱਘੀ ਲੋਕ ਗਾਇਕਾ ਗੁਰਮੀਤ ਕੁਲਾਰ ਅਤੇ ਮੈਡਮ ਆਫੀਆ ਵੱਲੋਂ ਖੂਬਸੂਰਤ ਪੰਜਾਬੀ ਗੀਤਾਂ ਦੀ ਪੇਸ਼ਕਾਰੀ ਕਰਦੇ ਹੋਏ ਹਾਜ਼ਰੀਨ ਦਾ ਮਨੋਰੰਜਨ ਕੀਤਾ ਗਿਆ।
ਪ੍ਰੋਗਰਾਮ ਦੌਰਾਨ ਮੌਜੂਦਾ ਕੌਸਲਰ ਗੁਰਮੀਤ ਕੌਰ, ਰਮਨਪ੍ਰੀਤ ਕੌਰ ਕੁੰਭੜਾ, ਕਰਮਜੀਤ ਕੌਰ, ਗੁਰਪ੍ਰੀਤ ਕੌਰ ਅਤੇ ਸਾਬਕਾ ਕੌਸਲਰ ਕਮਲਜੀਤ ਕੌਰ ਸੋਹਾਣਾ, ਰਜਨੀ ਗੋਇਲ, ਜਸਵੀਰ ਕੌਰ ਅਤਲੀ, ਆਰ.ਪੀ. ਸ਼ਰਮਾ ਤੋਂ ਇਲਾਵਾ ਅੰਜਲੀ ਸਿੰਘ, ਚਰਨਜੀਤ ਕੋਰ, ਹਰਵਿੰਦਰ ਕੌਰ, ਤਰਨਜੀਤ ਕੌਰ ਸੋਹਾਣਾ, ਕੋਮਲ, ਇੰਦਰਜੀਤ ਕੌਰ, ਭੁਪਿੰਦਰ ਪਾਲ ਕੌਰ, ਨਵਜੋਤ ਕੌਰ , ਤਰਨਦੀਪ ਕੌਰ, ਹਰਮੇਸ਼ ਸਿੰਘ ਕੁੰਬੜਾ, ਜਸਪਾਲ ਸਿੰਘ ਮਟੌਰ, ਗੁਰਦੇਵ ਸਿੰਘ ਵੀ ਹਾਜਰ ਸਨ।