ਚੰਡੀਗੜ੍ਹ, 22 ਅਗਸਤ – ਚੰਡੀਗੜ੍ਹ ਦੇ ਸੈਕਟਰ 56 ਵਿੱਚ ਸੜਕ ਉੱਤੇ ਇਕੱਠੇ ਗੰਦੇ ਪਾਣੀ ਦੀ ਨਿਕਾਸੀ ਦੀ ਲੋੜੀਂਦੀ ਵਿਵਸਥਾ ਨਾ ਹੋ ਸਕਣ ਕਾਰਨ ਇੱਥੋਂ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਇਸ ਸੈਕਟਰ ਵਿੱਚ ਪਿਛਲੇ ਕਈ ਦਿਨਾਂ ਤੋਂ ਸੜਕ ਤੇ ਗੰਦਾ ਪਾਣੀ ਖੜ੍ਹਾ ਹੈ ਗਲੀ ਵਿੱਚ ਕਈ ਦਿਨਾਂ ਤੋਂ ਗੰਦਾ ਪਾਣੀ ਜਮਾਂ ਹੋਣ ਕਾਰਨ ਇਸ ਵਿੱਚੋਂ ਗੰਦੀ ਬਦਬੂ ਆਉਣ ਦੇ ਨਾਲ ਨਾਲ ਇੱਥੇ ਮੱਛਰ ਵੀ ਪੈਦਾ ਹੋਣ ਲੱਗ ਗਏ ਹਨ, ਜਿਸ ਕਾਰਨ ਵਾਰਡ ਵਿੱਚ ਡੇਂਗੂ, ਮਲੇਰੀਆ ਵਰਗੀ ਬਿਮਾਰੀ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ।
ਸਥਾਨਕ ਵਸਨੀਕ ਮੁਲਤਾਨ ਲੱਕੀ ਮਲਿਕ ਨੇ ਦੱਸਿਆ ਇਸ ਸਮੱਸਿਆ ਬਾਰੇ ਵਾਰਡ ਦੇ ਕੌਂਸਲਰ ਨੂੰ ਵੀ ਕਈ ਵਾਰ ਜਾਣੂ ਕਰਵਾਇਆ ਗਿਆ ਹੈ ਪਰੰਤੂ ਇਸ ਸਮੱਸਿਆ ਦਾ ਹੁਦ ਤਕ ਹਲ ਨਹੀਂ ਹੋਇਆ ਹੈ। ਉਹਨਾਂ ਕਿਹਾ ਕਿ ਇਹ ਸਮੱਸਿਆ ਪਿਛਲੇ 2 ਸਾਲ ਤੋਂ ਚਲਦੀ ਆ ਰਹੀ ਹੈ ਅਤੇ ਜਦੋਂ ਵੀ ਬਰਸਾਤ ਆਉਂਦੀ ਹੈ ਇੱਥੇ ਕਈ ਕਈ ਦਿਨ ਤਕ ਪਾਣੀ ਖੜ੍ਹਾ ਰਹਿਦਾ ਹੈ ਜਿਹੜਾ ਬਿਮਾਰੀਆਂ ਦਾ ਕਾਰਨ ਬਣਦਾ ਹੈ।
ਉਹਨਾਂ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਕਮਿਸ਼ਨਰ ਅਤੇ ਐਡਵਾਇਜਰ ਤੋਂ ਮੰਗ ਕੀਤੀ ਕਿ ਉਹ ਇਸ ਵਾਰਡ ਦਾ ਦੌਰਾ ਕਰਨ ਅਤੇ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਲੋੜੀਂਦੀ ਕਾਰਵਾੲਾਂੀ ਕੀਤੀ ਜਾਵੇ। ਇਸ ਮੌਕੇ ਸਥਾਨਕ ਵਸਨੀਕ ਅਨੀਸ਼, ਰਜਨੀਸ਼, ਰਣਵੀਰ, ਅਨੁਜ, ਜਿਤੇਂਦਰ, ਵਿਸ਼ਵਜੀਤ, ਕਰਣਦੀਪ ਸਿੰਘ ਵੀ ਹਾਜਿਰ ਸਨ।