ਨਵੀਂ ਦਿੱਲੀ, ਮਈ -ਭਾਰਤ ਦੇ ਹਾਕੀ ਖਿਡਾਰੀਆਂ ਲਈ ਸਿਖਲਾਈ ਨਹੀਂ ਹੋਣਾ ਨਿਸਚਿਤ ਰੂਪ ‘ਚ ਚਿੰਤਾ ਦਾ ਵਿਸ਼ਾ ਹੈ ਅਤੇ ਉਨ੍ਹਾਂ ਨੇ ਅੱਜ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਤੋਂ ਆਨਲਾਈਨ ਸੈਸ਼ਨ ‘ਚ ਸੀਮਤ ਅਭਿਆਸ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ | ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਫ਼ਿਲਹਾਲ ਬੈਂਗਲੁਰੂ ਦੇ ਕਈ ਸੈਂਟਰਾਂ ‘ਚ ਹਨ ਅਤੇ ਖਿਡਾਰੀਆਂ ਨੂੰ ਹੁਣ ਘਰ ਦੀ ਕਮੀ ਵੀ ਮਹਿਸੂਸ ਹੋ ਰਹੀ ਹੈ | ਖਿਡਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ ਅਗਲੇ ਸਾਲ ਉਲੰਪਿਕ ਦੀਆਂ ਤਿਆਰੀਆਂ ਦੇ ਤਹਿਤ ਜਲਦ ਤੋਂ ਜਲਦ ਛੋਟੇ-ਛੋਟੇ ਗਰੁੱਪਾਂ ‘ਚ ਮੈਦਾਨੀ ਟ੍ਰੇਨਿੰਗ ਕਰਨ ਤੋਂ ਉਹ ਹੋਰ ਚੋਟੀ ਦੇ ਦੇਸ਼ਾਂ ‘ਤੇ ਦਬਦਬਾ ਬਣਾ ਸਕਦੇ ਹਨ | ਇਕ ਸੂਤਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਖਿਡਾਰੀਆਂ ਨੇ ਕਿਹਾ ਹੈ ਕਿ ਉਹ ਘਰ ਦੀ ਕਮੀ ਮਹਿਸੂਸ ਕਰ ਰਹੇ ਹਨ ਪਰ ਉਹ ਬਾਖ਼ੂਬੀ ਸਮਝਦੇ ਹਨ ਕਿ ਉਹ ਇਥੇ ਸੁਰੱਖਿਅਤ ਹਨ | ਉਹ ਬੇਕਾਰ ਦੇ ਵਿਚਾਰਾਂ ਨੂੰ ਹਟਾਉਣ ਲਈ ਸਿਖਲਾਈ ਸ਼ੁਰੂ ਕਰਨਾ ਚਾਹੁੰਦੇ ਹਨ |