ਪਟਿਆਲਾ 9 ਅਗਸਤ,2023 – ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਲਈ ਹਰ ਇਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੰਜਾਬ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹ ਦਿਖਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਜਿਸਦੇ ਤਹਿਤ ਅੱਜ ਸ੍ਰ. ਜਸਬੀਰ ਸਿੰਘ ਢਿੱਲੋ ਡਾਇਰੈਕਟਰ ਪ੍ਰਬੰਧਕੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪਾਵਰਕੌਮ ਦੇ ਸਪੋਰਟਸ ਵਿੰਗ ਕੈਂਪ ਦਾ ਦੋਰਾ ਕੀਤਾ ਅਤੇ ਪਾਵਰਕੌਮ ਦੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।ਇਸ ਮੌਕੇ ਉਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ, ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
ਇਸ ਮੌਕੇ ਉਨ੍ਹਾਂ ਵਿਸ਼ਵਾਸ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਪੋਰਟਸ ਵਿੰਗ ਨੂੰ ਹੋਰ ਵੀ ਮਜ਼ਬੂਤ ਕੀਤਾ ਜਾਵੇਗਾ ਅਤੇ ਸਪੋਰਟਸ ਵਿੰਗ ਦੀਆਂ ਜਾਇਜ਼ ਜਰੂਰਤਾਵਾਂ ਨੂੰ ਪੂਰਾ ਕਰਨਗੇ। ਇਸ ਮੌਕੇ ਡਾਇਰੈਕਟਰ ਪ੍ਰਬੰਧਕੀ ਵੱਲੋਂ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਖਿਡਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਨਵੀ ਭਰਤੀ ਅਤੇ ਤਰੱਕੀ ਸਬੰਧੀ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ।ਇਸ ਮੌਕੇ ਤੇ ਉਪ ਮੁੱਖ ਇੰਜੀਨੀਅਰ ਟੈਕਨੀਕਲ ਇੰਜ: ਤੇਜ਼ਪਾਲ ਬਾਂਸਲ, ਸੀਨੀਅਰ ਸਪੋਰਟਸ ਅਫਸਰ ਅਰਜੂਨਾ ਐਵਾਰਡੀ ਮਾਧੂਰੀ ਸਕਸੈਨਾ, ਯੋਗਿਤਾ ਸ਼ਰਮਾ ਸਪੋਰਟਸ ਅਫਸਰ ਅਤੇ ਅਮਰਿੰਦਰ ਸਿੰਘ ਸਪੋਰਟਸ ਅਫਸਰ ਵੀ ਹਾਜ਼ਰ ਸਨ।