ਲੁਧਿਆਣਾ 9 ਅਗਸਤ 2023 – ਪੀ.ਏ.ਯੂ. ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵਿੱਚ ਪੀ ਐੱਚ ਡੀ ਦੀ ਖੋਜਾਰਥੀ ਇੰਜ. ਰੁਚਿਕਾ ਜਲਪੌਰੀ ਨੂੰ ਬੀਤੇ ਦਿਨੀਂ ਇੱਕ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੋਸਟਰ ਬਨਾਉਣ ਲਈ ਸਰਵੋਤਮ ਐਵਾਰਡ ਨਾਲ ਸਨਮਾਨਿਆ ਗਿਆ |
ਇਹ ਚੌਥੀ ਕਾਨਫਰੰਸ ਬੀਤੇ ਦਿਨੀਂ ਖੇਤੀ, ਬਾਗਬਾਨੀ ਅਤੇ ਸੰਬੰਧਿਤ ਖੇਤਰਾਂ ਬਾਰੇ ਮਾਲਾਰੈਡੀ ਯੂਨੀਵਰਸਿਟੀ ਹੈਦਰਾਬਾਦ ਵਿੱਚ ਕਰਵਾਈ ਗਈ ਸੀ | ਕੁਮਾਰੀ ਰੁਚਿਕਾ ਨੂੰ ਧਨੀਏ ਦੀ ਪਿਊਰੀ ਬਨਾਉਣ ਲਈ ਇਜ਼ਾਦ ਕੀਤੀ ਨਵੀਂ ਤਕਨੀਕ ਬਾਰੇ ਪੋਸਟਰ ਬਨਾਉਣ ਲਈ ਇਹ ਐਵਾਰਡ ਦਿੱਤਾ ਗਿਆ | ਇੱਥੇ ਜ਼ਿਕਰਯੋਗ ਹੈ ਕਿ ਇੰਜ: ਰੁਚਿਕਾ ਸੌਰ ਊਰਜਾ ਅਧਾਰਿਤ ਡਰਾਇਰ ਦੇ ਵਿਕਾਸ ਬਾਰੇ ਆਪਣੇ ਪੀ ਐੱਚ ਡੀ ਕਰ ਰਹੀ ਹੈ ਜਿਸਦੀ ਸਹਾਇਤਾ ਨਾਲ ਸਬਜ਼ੀਆਂ ਦੀਆਂ ਪਿਊਰੀਆਂ ਬਣਾਈਆਂ ਜਾਣਗੀਆਂ | ਇਸ ਕਾਰਜ ਵਿੱਚ ਉਹਨਾਂ ਦੇ ਨਿਗਰਾਨ ਨਵਿਆਉਣ ਯੋਗ ਊਰਜਾ ਵਿਭਾਗ ਦੇ ਮਾਹਿਰ ਡਾ. ਮਨਪ੍ਰੀਤ ਸਿੰਘ ਹਨ |
ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਹਰਮਿੰਦਰ ਸਿੰਘ ਸਿੱਧੂ ਅਤੇ ਵਿਭਾਗ ਦੇ ਮੁਖੀ ਡਾ. ਤਰਸੇਮ ਚੰਦ ਮਿੱਤਲ ਨੇ ਇਸ ਨੌਜਵਾਨ ਇੰਜਨੀਅਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ |