ਟੋਰਾਂਟੋ, 30 ਅਗਸਤ, 2023: ਟੋਰਾਂਟੋ ਨੇੜਲੇ ਸ਼ਹਿਰ ਸ਼ਕਾਰਬਰੋਅ ਵਿੱਚ “ਪੰਜਾਬੀ ਕਲਚਰਲ ਸੁਸਾਇਟੀ ਆਫ ਟੌਰੰਟੋ” ਵੱਲੋਂ ਪਲੇਠਾ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਗੀਤ-ਸੰਗੀਤ, ਗ਼ਜ਼ਲਾਂ, ਕਵਿਤਾਵਾਂ, ਕਹਾਣੀਆਂ,ਹਾਸਰਸ ਅਤੇ ਪੰਜਾਬੀ ਟੱਪੇ-ਬੋਲੀਆਂ ਦੀ ਪੇਸ਼ਕਾਰੀ ਵੱਖ-ਵੱਖ ਲੋਕਲ ਕਲਾਕਾਰਾਂ ਵੱਲੋਂ ਕੀਤੀ ਗਈ। “ਵਾਟਸਨ ਕਮਲ” ਮੁੱਖ ਕਲਾਕਾਰ ਵਜੋਂ ਪੇਸ਼ ਹੋਏ।
ਟੇਜ ਸਕੱਤਰ ਦੀ ਜ਼ਿੰਮੇਵਾਰੀ ਸੋਹਣ ਸਿੰਘ ਢੀਂਡਸਾ ਵੱਲੋਂ ਅਮਰਜੀਤ ਸਿੰਘ ਚਾਹਲ ਦੀ ਗੈਰ ਹਾਜ਼ਰੀ ਵਿਚ ਬਾਖ਼ੂਬੀ ਨਿਭਾਈ ਗਈ। ਸੁਰਿੰਦਰ ਸਿੰਘ ਭੁੱਲਰ, ਪ੍ਰੇਮ ਸਿੰਘ ਅਤੇ ਪਵਿੱਤਰ ਸਿੰਘ ਹੁਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਕਾਕਾ ਗੁਰਸਾਹਿਬ ਸਿੰਘ, ਸੁਰਿੰਦਰ ਸਿੰਘ ਭੁੱਲਰ, ਗੁਰਜੀਤ ਸਿੰਘ, ਅਮਨਦੀਪ ਸਿੰਘ ਸ਼ੇਰਪੁਰੀ,ਰਸ਼ਪਾਲ ਪਾਲੀ,ਰਾਜ ਕੁਮਾਰ ਓਸ਼ੋਰਾਜ, ਹਰਪ੍ਰੀਤ ਨਾਗਰਾ,ਅਤੇ ਪ੍ਰੇਮ-ਪਵਿੱਤਰ ਦੀ ਜੋੜੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਲੱਗਭਗ ਸਰੋਤਿਆਂ ਨੇ ਤਿੰਨ ਘੰਟੇ ਪ੍ਰੋਗਰਾਮ ਦਾ ਆਨੰਦ ਮਾਣਿਆ। ਅਮਰਪਾਲ ਸਹੋਤਾ ਅਤੇ ਅਵਤਾਰ ਕੰਗ ਨੇ ਚਾਹ ਪਾਣੀ ਦਾ ਇੰਤਜ਼ਾਮ ਕੀਤਾ।ਜਗਤਾਰ ਤਾਰੀ ਨੇ ਵੀਡੀਓਗ੍ਰਾਫੀ ਕੀਤੀ। ਮੱਘਰ ਸਿੰਘ ਰੰਧਾਵਾ,ਮਨਪ੍ਰੀਤ ਸਿੰਘ ਭੁੱਲਰ, ਕਮਲਜੀਤ ਸਿੱਧੂ,ਹਰਿੰਦਰ ਕਨਵਰ ਅਤੇ ਮਨਮੀਤ ਸਿੰਘ ਸੀ. ਬੀ. ਸੀ. ਨਿਊਜ਼ ਟੋਰਾਂਟੋ ਦਾ ਪ੍ਰੋਗਰਾਮ ਨੂੰ ਸਹਿਯੋਗ ਦੇਣ ਦਾ ਧੰਨਵਾਦ ਕੀਤਾ ਗਿਆ।