ਐਸ ਏ ਐਸ ਨਗਰ, 8 ਅਗਸਤ – ਸਥਾਨਕ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਜਿੱਥੇ ਡਿਪਟੀ ਕਮਿਸ਼ਨਰ ਤੋਂ ਇਲਾਵਾ ਪ੍ਰਸ਼ਾਸ਼ਨ ਦੇ ਤਮਾਮ ਵੱਡੇ ਅਧਿਕਾਰੀਆਂ ਦੇ ਦਫਤਰ ਹਨ, ਦੇ ਬਾਹਰ ਵਾਲੀ ਖੁੱਲੀ ਥਾਂ ਵਿੱਚ ਸਫਾਈ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਇੱਥੇ ਕਈ ਥਾਵਾਂ ਤੇ ਗੰਦਗੀ ਨਜਰ ਆ ਜਾਂਦੀ ਹੈ।
ਇੱਥੇ ਲੱਗੇ ਕੂੜੇਦਾਨਾਂ ਦੇ ਆਸਪਾਸ ਵੀ ਗੰਦਗੀ ਖਿੱਲਰੀ ਰਹਿੰਦੀ ਹੈ ਜਿਸ ਕਾਰਨ ਦਫਤਰ ਵਿੱਚ ਵੱਖ ਵੱਖ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਜਿਲ੍ਹਾ ਪ੍ਰਸ਼ਾਸ਼ਕੀ ਕਾਂਪਲੈਕਸ ਦੇ ਬਾਹਰ ਬਣੀ ਪਾਰਕਿੰਗ ਵਾਲੀ ਥਾਂ ਵਿੱਚ ਪਾਣੀ ਦੀ ਨਿਕਾਸੀ ਦਾ ਲੋੜੀਂਦਾ ਪ੍ਰਬੰਧ ਨਾ ਹੋਣ ਅਤੇ ਥਾਂ ਉੱਚੀ ਨੀਵੀਂ ਹੋਣ ਕਾਰਨ ਇੱਥੇ ਹਰ ਵੇਲੇ ਪਾਣੀ ਖੜ੍ਹਾ ਰਹਿੰਦਾ ਹੈ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ।
ਇਸ ਸੰਬੰਧੀ ਸਮਾਜਸੇਵੀ ਆਗੂ ਡਾ. ਹਰਜਿੰਦਰ ਸਿਘ ਹੈਰੀ ਨੇ ਕਿਹਾ ਕਿ ਜਿਲ੍ਹੇ ਦੇ ਇਸ ਸਭ ਤੋਂ ਅਹਿਮ ਦਫਤਰ ਵਾਲੀ ਥਾਂ ਵਿੱਚ ਖਿੱਲਰੀ ਗੰਦਗੀ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਤੇ ਹੀ ਸਵਾਲ ਖੜ੍ਹੇ ਕਰਦੀ ਹੈ ਅਤੇ ਇੱਥੋਂ ਦੀ ਸਫਾਈ ਵਿਵਸਥਾ ਵਿੱਚ ਸੁਧਾਰ ਲਈ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।