ਨੂਰਪੁਰ ਬੇਦੀ 03 ਅਗਸਤ ,2023 – ਜਨ ਸੁਣਵਾਈ ਕੈਂਪ ਰਾਹੀਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਿਸ਼ਚਿਤ ਸਮੇਂ ਅੰਦਰ ਕੀਤਾ ਜਾ ਰਿਹਾ ਹੈl ਇਸ ਨਾਲ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਦੀਆਂ ਮੁਸ਼ਕਿਲਾ ਹੱਲ ਕਰਨ ਲਈ ਉਨ੍ਹਾਂ ਦੇ ਘਰਾਂ ਦੇ ਆਸ-ਪਾਸ ਕੈਂਪ ਲਗਾਉਣ ਦਾ ਉਦੇਸ਼ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਉਤੇ ਸੁਲਝਾਉਣ ਦਾ ਯਤਨ ਕਰਨਾ ਹੈ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਮੁੱਖ ਮੰਤਰੀ ਫੀਲਡ ਅਫ਼ਸਰ ਅਨਮਜੋਤ ਕੌਰ ਨੇ ਕਮਿਊਨਿਟੀ ਸੈਂਟਰ ਪਿੰਡ ਥਾਣਾ ਵਿੱਚ ਲਗਾਏ ਜਨ ਸੁਣਵਾਈ ਕੈਂਪ ਵਿੱਚ ਪਿੰਡ ਥਾਣਾ, ਗੱਦੀਵਾਲ ਤੇ ਸੰਗਤਪੁਰਾ ਦੇ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਉਨ੍ਹਾਂ ਨਾਲ਼ ਨਾਇਬ ਤਹਿਸੀਲਦਾਰ ਵਿਕਾਸ ਨੇ ਵੀ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ।
ਉਨ੍ਹਾਂ ਨੇ ਆਮ ਲੋਕਾਂ ਦੀਆਂ ਸਮੱਸਿਆਵਾ, ਪੈਨਸ਼ਨਾ, ਵੱਖ ਵੱਖ ਸਕੀਮਾ ਦੇ ਲਾਭਪਾਤਰੀਆਂ ਨੂੰ ਲਾਭ ਮਿਲਣ ਵਿਚ ਹੋਈ ਦੇਰੀ, ਰਾਸਨ ਕਾਰਡ, ਆਟਾ ਦਾਲ ਕਾਰਡ, ਹੋਰ ਸਰਟੀਫਿਕੇਟ, ਬਿਜਲੀ, ਜਲ ਸਪਲਾਈ, ਗੰਦੇ ਪਾਣੀ ਦੀ ਨਿਕਾਸੀ, ਸੜਕਾਂ ਦੀ ਮੁਰੰਮਤ ਦੀਆਂ ਪ੍ਰਾਪਤ ਸ਼ਿਕਾਇਤਾ ਸਮੱਸਿਆਵਾ ਅਤੇ ਹੋਰ ਵਿਕਾਸ ਕਾਰਜਾਂ ਦੀਆਂ ਲੋੜੀਦੀਆਂ ਅਰਜੀਆਂ ਬਾਰੇ ਸਬੰਧਿਤ ਸਬੰਧਿਤ ਵਿਭਾਗਾ ਨੂੰ ਭੇਜ ਕੇ ਬਣਦੀ ਕਾਰਵਾਈ ਕਰਕੇ ਦਰਖਾਸਤ ਕਰਤਾ ਨੂੰ ਕੀਤੀ ਗਈ ਕਾਰਵਾਈ ਬਾਰੇ ਜਾਣੂ ਕਰਵਾਉਣ ਲਈ ਕਿਹਾ ਹੈ।
ਬੀ.ਡੀ.ਪੀ.ਓ ਦਰਸ਼ਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਪਰਾਲਾ ਹੈ ਕਿ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਹਰ ਤਰਾਂ ਦੀਆਂ ਮੁਸ਼ਕਿਲਾ ਹੱਲ ਕਰਨ ਦੇ ਉਪਰਾਲੇ ਕੀਤੇ ਜਾਣ। ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਇਸ ਲਈ ਇਹ ਕੈਂਪ ਲਗਾ ਰਹੇ ਹਨ, ਜਿੱਥੇ ਵੱਖ ਵੱਖ ਵਿਭਾਗਾ ਦੇ ਜਿਲ੍ਹਾ ਤੇ ਬਲਾਕ ਪੱਧਰ ਦੇ ਅਧਿਕਾਰੀ ਪਹੁੰਚ ਕੇ ਮੁਸ਼ਕਿਲਾ ਹੱਲ ਕਰਦੇ ਹਨ।
ਇਸ ਕੈਂਪ ਵਿਚ ਰਜਿਸਟਰਡ ਹੋਈਆਂ ਸ਼ਿਕਾਇਤਾਂ ਜਾਂ ਮਸਲਿਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ ਅਤੇ ਮੌਕੇ ਉਤੇ ਹਾਜ਼ਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮਾਂਬੱਧ ਸੀਮਾ ਵਿਚ ਕਾਰਜ ਮੁਕੰਮਲ ਕਰਵਾਉਣ ਦੇ ਆਦੇਸ਼ ਵੀ ਦਿੱਤੇ।